International

ਮਿਲੇਗਾ $250,000 ਦਾ ਇਨਾਮ, ਬਸ ਦੇਣੀ ਹੋਵੇਗੀ ਤਸਵੀਰ ‘ਚ ਵਿਖਾਈ ਦਿੰਦੇ ਵਿਅਕਤੀ ਦੀ ਜਾਣਕਾਰੀ

ਸਰੀ : ਕੈਨੇਡਾ ਦੇ 25 ਮੋਸਟ ਵਾਂਟਿਡ ਫਿਊਜੀਟਿਵਸ ਦੀ ਸੂਚੀ ਕੀਤੀ ਜਾਰੀ ਹੋਈ ਹੈ। ਇਸ ਲਿਸਟ ਵਿੱਚ ਸਭ ਤੋਂ ਉੱਪਰ ਰਹਿਣ ਵਾਲੇ ਰਬੀਹ ਅਲਖਲੀਲ ਨਾਮ ਦੀ ਵਿਅਕਤੀ ਦੀ ਸੂਚਨਾ ਦੇਣ ਵਾਲੇ ਨੂੰ $250,000 ਦਾ ਇਨਾਮ ਦਿੱਤਾ ਜਾਵੇਗਾ। ਦੂਜੇ ਨੰਬਰ ‘ਤੇ ਕੀਅਰ ਬ੍ਰਾਇਨ ਗ੍ਰੇਨਾਡੋ ਦਾ ਨਾਮ ਰੱਖਿਆ ਗਿਆ ਹੈ ਅਤੇ ਇਸ ਦੀ ਭਾਲ ਕੈਲਗਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦੇਣ ਵਾਲੇ ਨੂੰ $1,00,000 ਦਾ ਇਨਾਮ ਹਾਸਿਲ ਹੋ ਸਕਦਾ ਹੈ। ਸਰੀ ਵਿੱਚ ਬੀ.ਸੀ. ਆਰ.ਸੀ.ਐਮ.ਪੀ. ਹੈਡਕੁਆਟਰਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ।

ਕੌਣ ਹੈ ਰਬੀਹ ਅਲਖਲੀਲ

ਰਬੀਹ ਅਲਖਲੀਲ ‘ਤੇ ਕਤਲ ਅਤੇ ਕਤਲ ਦੀ ਸਾਜਿਸ਼ ਜਿਹੇ ਦੋਸ਼ ਲੱਗੇ ਹਨ। ਇਹ ਵਿਅਕਤੀ ਪੋਰਟ ਕੋਕਟਲਮ ‘ਚ ਨੌਰਥ ਫਰੇਜ਼ਰ ਪਰੀਟ੍ਰਾਇਲ ਸੈਂਟਰ ਤੋਂ ਦੌੜ ਨਿਕਲਿਆ ਸੀ। ਇਸ ਦੀ ਭਾਲ ਕੈਨੇਡਾ ਵਾਈਡ ਵਾਰੰਟ ‘ਤੇ ਕੀਤੀ ਜਾ ਰਹੀ ਹੈ। ਵਿਅਕਤੀ ਬਾਰੇ ਗ੍ਰਿਫਤਾਰੀ ‘ਚ ਮਦਦ ਪ੍ਰਦਾਨ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਨੂੰ $2,50,000 ਦਾ ਇਨਾਮ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਡਵੇਨ ਮੈਕਡੌਨਲਡ ਨੇ ਮੋਸਟ ਵਾਂਟਿਡ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰੱਖੇ ਗਏ ਰਬਿਹ ਅਲਖਲੀਲ ਬਾਰੇ ਆਖਿਆ ਕਿ ਜੇਕਰ ਉਹ ਵਿਖਾਈ ਦੇਵੇ ਤਾਂ ਉਸ ਤਕ ਪਹੁੰਚ ਨਾ ਕੀਤੀ ਜਾਵੇ ਅਤੇ ਉਹ ਹਥਿਆਰਬੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨਾਮ ਹਾਸਿਲ ਕਰਨ ਲਈ ਸਾਲ 2023 ‘ਚ 1 ਮਈ ਤੋਂ ਪਹਿਲਾਂ ਜਾਣਕਾਰੀ ਸਾਂਝੀ ਕਰਨੀ ਜਰੂਰੀ ਹੋਵੇਗੀ।ਸੂਚੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਵੀ ਸ਼ਾਮਲ

ਇਸੇ ਸੂਚੀ ਵਿੱਚ 16ਵੇਂ ਨੰਬਰ ‘ਤੇ ਹੈਰੀ ਰਾਜਕੁਮਾਰ ਅਤੇ 17ਵੇਂ ਨੰਬਰ ‘ਤੇ ਅਮਰਦੀਪ ਸਿੰਘ ਰਾਏ ਦਾ ਨਾਮ ਵੀ ਸ਼ਾਮਿਲ ਹੈ। ਅੱਜ ਸ਼ੱਕੀਆਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਆਰ.ਸੀ.ਐਮ.ਪੀ. ਡਿਪਟੀ ਕਮਿਸ਼ਨਰ ਡਵੇਨ ਮੈਕਡੌਨਲਡ, ਬੋਲੋ ਪ੍ਰੋਗਰਾਮ ਡਾਇਰੈਕਟਰ ਮੈਕਸ ਲੈਂਗਲੌਇਸ ਅਤੇ ਮੈਟਰੋ ਵੈਨਕੂਵਰ ਕਰਾਈਮ ਸਟੌਪਰਸ ਐਗਜੀਕਿਊਟਿਵ ਡਾਇਰੈਕਟਰ ਲਿੰਡਾ ਐਨਿਸ ਮੌਜੂਦ ਸਨ।

ਅਪ੍ਰੈਲ 2022 ਤੋਂ ਬੋਲੋ ਪ੍ਰੋਗਰਾਮ ਤਹਿਤ ਕੈਨੇਡਾ ਦੇ ਮੋਸਟ ਵਾਂਟਿਡ 25 ਲੋਕਾਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ। ਜਾਰੀ ਸੂਚੀ ‘ਚ ਸ਼ਾਮਿਲ ਲੋਕਾਂ ਦੀਆਂ ਤਸਵੀਰਾਂ ਕਨੈਕਟ ਐਫ.ਐਮ. ਦੇ ਫੇਸਬੁੱਕ ਪੇਜ ‘ਤੇ ਵੇਖੀਆਂ ਜਾ ਸਕਦੀਆਂ ਹਨ।