The Khalas Tv Blog Punjab ਦਿੱਲੀ ਸਰਕਾਰ ਦੇ ਇਸ ਮੰਤਰੀ ਨੂੰ ਟਵਿਟਰ ਨੇ ਦਿੱਤਾ ਝਟਕਾ,ਹੁਣ ਵਿਰੋਧੀ ਵੀ ਹੋਏ ਸਰਗਰਮ
Punjab

ਦਿੱਲੀ ਸਰਕਾਰ ਦੇ ਇਸ ਮੰਤਰੀ ਨੂੰ ਟਵਿਟਰ ਨੇ ਦਿੱਤਾ ਝਟਕਾ,ਹੁਣ ਵਿਰੋਧੀ ਵੀ ਹੋਏ ਸਰਗਰਮ

ਦਿੱਲੀ : ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਟਵਿਟਰ ਨੇ ਵੱਡਾ ਝਟਕਾ ਦਿੱਤਾ ਹੈ। ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਦਾ ਬਲੂ ਟਿੱਕ ਟਵਿਟਰ ਵੱਲੋਂ ਹਟਾ ਦਿੱਤਾ ਗਿਆ ਹੈ ।ਸਤੇਂਦਰ ਜੈਨ ਦਾ ਆਖਰੀ ਟਵੀਟ 29 ਮਈ 2022 ਨੂੰ ਹੋਇਆ ਸੀ,ਜਿਸ ਤੋਂ ਇੱਕ ਦਿਨ ਮਗਰੋਂ ਕੇਜਰੀਵਾਲ ਸਰਕਾਰ ‘ਚ ਕੈਬਨਿਟ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਸਾਰੀ ਕਾਰਵਾਈ ਮਗਰੋਂ ਹੁਣ ਵਿਰੋਧੀ ਧਿਰ ਵੀ ਸਰਗਰਮ ਹੋ ਗਈ ਹੈ ਤੇ ਸਤੇਂਦਰ ਜੈਨ ਦੇ ਟਵਿਟਰ ਅਕਾਊਂਟ ਦਾ ਬਲੂ ਟਿੱਕ ਹਟਦਿਆਂ ਹੀ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਇੱਕ ਟਵੀਟ ਰਾਹੀਂ ਤੰਜ ਕੱਸਿਆ ਹੈ ਕਿ ਹੁਣ ਤਾਂ ਟਵਿਟਰ ਨੇ ਵੀ ‘ਆਪ’ ਨੇਤਾ ਸਤੇਂਦਰ ਜੈਨ ਦੀ ਮਾਨਤਾ ਵਾਪਸ ਲੈ ਲਈ ਹੈ।

ਦੱਸ ਦੇਈਏ ਕਿ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ਵਿੱਚ 7 ​​ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਜੇਲ੍ਹ ‘ਚ ਰਹਿੰਦਿਆਂ ਉਨ੍ਹਾਂ ਦੀਆਂ ਮੌਜ-ਮਸਤੀ ਦੇ ਕਾਰਨਾਮੇ ਤਸਵੀਰਾਂ ਅਤੇ ਵੀਡੀਓਜ਼ ਦੇ ਰੂਪ ‘ਚ ਸਾਹਮਣੇ ਆ ਰਹੀਆਂ ਹਨ। ਉਹ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਕੁਝ ਵੀਡੀਓਜ਼ ‘ਚ ਉਹ ਸੁੱਕੇ ਮੇਵੇ ਖਾਂਦੇ ਨਜ਼ਰ ਆ ਰਹੇ ਹਨ ਅਤੇ ਕਈਆਂ ‘ਚ ਉਹ ਜੇਲ ਦੇ ਅੰਦਰ ਫਲ ਖਾਂਦੇ ਨਜ਼ਰ ਆ ਰਹੇ ਹਨ।

ਇਸ ਦੇ ਉਲਟ ਸਤਿੰਦਰ ਜੈਨ ਜੇਲ ਪ੍ਰਸ਼ਾਸਨ ‘ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਸਹੀ ਖਾਣਾ ਨਹੀਂ ਦਿੱਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੀਬੀਆਈ ਵੱਲੋਂ 24 ਅਗਸਤ, 2017 ਨੂੰ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ’ਤੇ ਈਡੀ ਨੇ ਸਤੇਂਦਰ ਜੈਨ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਦੋਸ਼ ਲਾਇਆ ਸੀ ਕਿ ਜੈਨ ਨੇ 14 ਫਰਵਰੀ 2015 ਤੋਂ 31 ਮਈ 2017 ਤੱਕ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ, ਜਦੋਂ ਉਹ ਦਿੱਲੀ ਸਰਕਾਰ ਵਿੱਚ ਮੰਤਰੀ ਸੀ।

Exit mobile version