ਬਟਾਲੇ ਵਿਖੇ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਟਾਲਾ ਦੇ ਪਿੰਡ ਮੀਕਾ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੋਹਾਂ ਦੀਆਂ ਲਾਸ਼ਾਂ ਘਰ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸਾਬਕਾ BSF ਜਵਾਨ ਲਸ਼ਕਰ ਸਿੰਘ ਅਤੇ ਉਸਦੀ ਪਤਨੀ ਅਮਰੀਕ ਕੌਰ ਵਜੋਂ ਹੋਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ 2-3 ਦਿਨ ਪਹਿਲਾਂ ਹੋਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ ਜੋ ਕਿ ਕਈ ਦਿਨਾਂ ਤੋਂ ਆਪਣੇ ਮਾਤਾ-ਪਿਤਾ ਨੂੰ ਲਗਾਤਾਰ ਫੋਨ ਕਰ ਰਿਹਾ ਸੀ ਪਰ ਕੋਈ ਨਹੀਂ ਸੀ ਚੁੱਕ ਰਿਹਾ। ਉਸ ਨੇ ਗੁਆਂਢੀਆਂ ਨੂੰ ਫੋਨ ਲਾਇਆ ਕਿ ਮੇਰੇ ਪਿਤਾ ਫੋਨ ਨਹੀਂ ਚੁੱਕਦੇ।
ਪਿੰਡ ਵਾਲਿਆਂ ਨੇ ਦੱਸਿਆ ਕਿ ਪਤੀ-ਪਤਨੀ ਦੋਵੇਂ ਘਰ ਵਿੱਚ ਹੀ ਮੌਜੂਦ ਸਨ ਪਰ ਘਰ ਦੇ ਬਾਹਰ ਜਿੰਦਰਾ ਲੱਗਾ ਹੋਇਆ ਸੀ । ਸ਼ੱਕ ਹੋਣ ‘ਤੇ ਪਿੰਡ ਵਾਸੀਆਂ ਵਲੋਂ ਜਦੋਂ ਜਿੰਦਰਾ ਤੋੜਿਆਂ ਗਿਆ ਤਾਂ ਘਰ ਦੇ ਅੰਦਰ ਦੋਹਾਂ ਜਣਿਆਂ ਦੀਆਂ ਮ੍ਰਿਤਕ ਲਾਸ਼ਾਂ ਪਈਆਂ ਹੋਈਆਂ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ । ਫਿਹਲਾਹ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।