ਵਿਧਾਨ ਸਭਾ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਤੇਜ਼ ਰਫ਼ਤਾਰ ਕਾਰ ਗੇਟ ਤੋੜ ਕੇ ਅੰਦਰ ਦਾਖ਼ਲ, 3 ਮੁਲਜ਼ਮ ਕਾਬੂ
- by Preet Kaur
- April 6, 2026
- 0 Comments
ਨਵੀਂ ਦਿੱਲੀ (6 ਅਪ੍ਰੈਲ, 2026): ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਅੰਦਰ ਇੱਕ ਤੇਜ਼ ਰਫ਼ਤਾਰ ਕਾਰ ਦੇ ਜ਼ਬਰਦਸਤੀ ਦਾਖ਼ਲ ਹੋਣ ਨਾਲ ਹੜਕੰਪ ਮਚ ਗਿਆ। ਇੱਕ ਨਕਾਬਪੋਸ਼ ਵਿਅਕਤੀ ਗੇਟ ਨੰਬਰ 2 ਰਾਹੀਂ, ਜੋ ਕਿ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਹੈ, ਕਾਰ ਲੈ ਕੇ ਅੰਦਰ ਵੜ ਗਿਆ। ਇਸ ਘਟਨਾ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਗੱਡੀ ’ਤੇ
ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦਾ ਵੱਡਾ ਫ਼ੈਸਲਾ, ਭੱਜ ਕੇ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਪਾਇਆ ਮਤਾ
- by Gurpreet Singh
- April 6, 2026
- 0 Comments
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਬਲਾਕ ਵਿਚਲੀ ਨਗਰ ਪੰਚਾਇਤ ਨੇ ਸਮਾਜਿਕ ਵਿਵਸਥਾ ਬਣਾਈ ਰੱਖਣ ਲਈ ਇੱਕ ਅਹਿਮ ਫ਼ੈਸਲਾ ਲਿਆ ਹੈ। ਪੰਚਾਇਤ ਅਤੇ ਪਿੰਡ ਦੀ ਜਨਰਲ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਇੱਕੋ ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ ’ਚ ਵਿਆਹ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ
ਪੰਜਾਬ ’ਚ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ, ਹੁਣ ਜਲੰਧਰ ਦੇ ਸਕੂਲਾਂ ਨੂੰ ਮਿਲੀ ਧਮਕੀ
- by Gurpreet Singh
- April 6, 2026
- 0 Comments
ਅੱਜ ਜਲੰਧਰ ਵਿਚ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਗੰਭੀਰ ਧਮਕੀਆਂ ਭਰੀਆਂ ਈਮੇਲਾਂ ਮਿਲੀਆਂ। ਜਾਣਕਾਰੀ ਮੁਤਾਬਕ ਡੀਪੀਐਸ ਸਕੂਲ, ਮੇਅਰ ਵਰਲਡ ਸਕੂਲ ਅਤੇ ਜਲੰਧਰ ਦੇ ਇੱਕ ਹੋਰ ਡੀਪੀਐਸ ਸਕੂਲ ਸਮੇਤ ਹੋਰ ਥਾਵਾਂ ਨੂੰ ਈਮੇਲ ਰਾਹੀਂ ਧਮਕੀਆਂ ਭੇਜੀਆਂ ਗਈਆਂ। ਈਮੇਲਾਂ ਵਿਚ ਅਪਮਾਨਜਨਕ ਭਾਸ਼ਾ ਵਰਤੀ ਗਈ ਅਤੇ ਮਾਪਿਆਂ ਨੂੰ “ਆਪਣੇ ਬੱਚਿਆਂ ਨੂੰ ਬਚਾਓ” ਵਰਗਾ ਸੁਨੇਹਾ ਦਿੱਤਾ
ਪਾਣੀ ਦੇ ਹਿੱਸੇ ਨੂੰ ਲੈ ਕੇ ਹਰਿਆਣਾ ਨੇ BBMB ਨੂੰ ਲਿਖਿਆ ਪੱਤਰ, ਆਪਣੇ ਹਿੱਸੇ ਦੇ ਪਾਣੀ ਬਾਰੇ ਪ੍ਰਗਟਾਈ ਚਿੰਤਾ
- by Gurpreet Singh
- April 6, 2026
- 0 Comments
ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਪੱਤਰ ਲਿਖ ਕੇ ਬਿਆਸ ਦਰਿਆ ਤੋਂ ਆਪਣੇ ਹਿੱਸੇ ਦੇ ਪਾਣੀ ਬਾਰੇ ਡੂੰਘੀ ਚਿੰਤਾ ਅਤੇ ਖਦਸ਼ਾ ਪ੍ਰਗਟ ਕੀਤਾ ਹੈ। ਹਰਿਆਣਾ ਵੱਲੋਂ ਕਿਹਾ ਗਿਆ ਹੈ ਕਿ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਰਾਹੀਂ ਬਿਆਸ ਤੋਂ ਸਤਲੁਜ ਵੱਲ ਪਾਣੀ ਘੱਟ ਮੋੜਿਆ ਜਾ ਰਿਹਾ ਹੈ। ਚਾਰ ਮਾਰਚ ਤੋਂ ਲਿੰਕ ਰਾਹੀਂ ਪਾਣੀ ਦਾ ਨਿਕਾਸ ਘੱਟ
