ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਸਬੰਧੀ ਹੋਈ ਕਮਾਂਡਰ ਪੱਧਰ ਦੀ ਗੱਲਬਾਤ, ਚੀਨ ਨੇ ਫਿਰ ਜਤਾਇਆ ਇਤਰਾਜ਼
‘ਦ ਖ਼ਾਲਸ ਬਿਊਰੋ :- ਲੱਦਾਖ ਸਥਿਤ ਪੈਂਗੌਂਗ ਝੀਲ ਦੇ ਨੇੜਲੇ ਇਲਾਕਿਆ ਵਿੱਚ ਚੀਨ ਦੀ ‘ਭੜਕਾਊ ਕਾਰਵਾਈ’ ਤੋਂ ਬਾਅਦ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰ ਵਿਚਾਲੇ ਗੱਲਬਾਤ ਹੋਈ ਹੈ। ਸਰਕਾਰੀ ਸੂਤਰਾਂ ਮੁਤਾਬਿਕ ਇਹ ਗੱਲਬਾਤ ਤਣਾਅ ਘਟਾਉਣ ਲਈ ਕੀਤੀ ਗਈ। ਦੋਵਾਂ ਦੇਸ਼ਾਂ ਦੀ ਫ਼ੌਜ ਨੇ ਚੁਸ਼ੂਲ ਵਿੱਚ ਬ੍ਰਿਗੇਡ ਕਮਾਂਡਰ ਪੱਧਰ ਦੀ ਬੈਠਕ ਆਰੰਭੀ ਸੀ।
