ਸਰਕਾਰੀ ਖਜ਼ਾਨੇ ’ਚੋਂ ਲੱਖਾਂ ਦੇ ਆਈਫੋਨ ਲੈਂਦੇ ਰਹੇ ਸਿਸੋਦੀਆ ਤੇ ਕੇਜਰੀਵਾਲ! ਹਰ ਸਾਲ ਬਦਲਿਆ ਫੋਨ
- by Preet Kaur
- July 18, 2025
- 0 Comments
ਬਿਊਰੋ ਰਿਪੋਰਟ: ਆਰਟੀਆਈ ਕਾਰਕੁੰਨ ਮਾਨਿਕ ਗੋਇਲ ਨੇ ਖ਼ੁਲਾਸਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖ਼ਜ਼ਾਨੇ ਵਿੱਚੋਂ 2-2 ਲੱਖ ਰੁਪਏ ਦੇ ਆਈਫ਼ੋਨ ਲੈਂਦੇ ਰਹੇ ਸਨ। ਮਾਨਿਕ ਮੁਤਾਬਕ ਕਈ ਵਾਰ ਤਾਂ ਆਗੂਆਂ ਵੱਲੋਂ ਹਰ ਸਾਲ ਇਹ ਫ਼ੋਨ ਬਦਲਿਆ ਗਿਆ ਜਿਸਦਾ ਭੁਗਤਾਨ ਸਰਕਾਰੀ ਖ਼ਜ਼ਾਨੇ ਵਿੱਚੋਂ
ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ!
- by Preet Kaur
- July 18, 2025
- 0 Comments
ਬਿਊਰੋ ਰਿਪੋਰਟ: ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਧਮਕੀਆਂ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਤਾਮਿਲਨਾਡੂ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਮਕੀ ਭਰੇ ਈਮੇਲ ਭੇਜਣ ਪਿੱਛੇ ਦੇ ਮਾਸਟਰਮਾਇੰਡ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਾਂਚ ਟੀਮਾਂ ਪਿਛਲੇ ਦੋ ਦਿਨਾਂ ਤੋਂ ਤਾਮਿਲਨਾਡੂ ਵਿੱਚ ਸਰਗਰਮ
ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ! ਹਲਕਾ ਇੰਚਾਰਜ ਨੇ ਛੱਡੀ ਪਾਰਟੀ
- by Preet Kaur
- July 18, 2025
- 0 Comments
ਬਿਊਰੋ ਰਿਪੋਰਟ: ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਰਸਮੀ ਤੌਰ ’ਤੇ ਵੀ ਪਾਰਟੀ ਛੱਡਣ ਦਾ ਐਲਾਨ ਕਰਨਗੇ। ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ
ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੈਰਾਨੀਜਨਕ ਖ਼ੁਲਾਸਾ! ਕੈਪਟਨ ਨੇ ਬੰਦ ਕੀਤਾ ਸੀ ਇੰਝਣ ਦਾ ਤੇਲ?
- by Preet Kaur
- July 17, 2025
- 0 Comments
ਬਿਊਰੋ ਰਿਪੋਰਟ: 12 ਜੂਨ ਨੂੰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੇ ਦੋ ਪਾਇਲਟਾਂ ਵਿਚਕਾਰ ਹੋਈ ਆਖਰੀ ਗੱਲਬਾਤ ਬਾਰੇ ਇੱਕ ਨਵਾਂ ਦਾਅਵਾ ਸਾਹਮਣੇ ਆਇਆ ਹੈ। ਅਮਰੀਕੀ ਅਖ਼ਬਾਰ ਵਾਲ ਸਟਰੀਟ ਜਰਨਲ (WSJ) ਨੇ ਰਿਪੋਰਟ ਦਿੱਤੀ ਹੈ ਕਿ ਜਹਾਜ਼ ਦੇ ਕੈਪਟਨ ਸੁਮਿਤ ਸੱਭਰਵਾਲ ਨੇ ਇੰਜਣਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਸੀ। WSJ ਨੇ ਰਿਪੋਰਟ
ਪੰਜਾਬ ਵਿੱਚ 9 IAS/PCS ਅਫ਼ਸਰਾਂ ਦੇ ਤਬਾਦਲੇ
- by Preet Kaur
- July 17, 2025
- 0 Comments
ਬਿਊਰੋ ਰਿਪੋਰਟ: ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਅਤੇ ਵਿਭਾਗਾਂ ਵਿੱਚ ਕੰਮ ਕਰ ਰਹੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, 9 ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਤਬਦੀਲੀ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਹੋਰ ਮਜ਼ਬੂਤ, ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣਾਉਣਾ ਹੈ।
ਅਮਰੀਕਾ ’ਚ ਇਹ ਕਰਨਾ ਪੈ ਸਕਦਾ ਮਹਿੰਗਾ! ਵੀਜ਼ਾ ਹੋਵੇਗਾ ਰੱਦ, ਅਮਰੀਕੀ ਦੂਤਾਵਾਸ ਵੱਲੋਂ ਅਹਿਮ ਚੇਤਾਵਨੀ ਜਾਰੀ
- by Preet Kaur
- July 17, 2025
- 0 Comments
ਬਿਊਰੋ ਰਿਪੋਰਟ: ਭਾਰਤ ਵਿੱਚ ਅਮਰੀਕਾ ਦੇ ਦੂਤਾਵਾਸ ਨੇ ਇੱਕ ਅਹਿਮ ਚੇਤਾਵਨੀ ਜਾਰੀ ਕੀਤੀ ਹੈ। ਦੂਤਾਵਾਸ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਦੇਸ਼ੀ ਨੇ ਅਮਰੀਕਾ ਵਿੱਚ ਹਿੰਸਾ, ਚੋਰੀ ਜਾਂ ਘੁਸਪੈਠ ਵਰਗੇ ਗੈਰਕਾਨੂੰਨੀ ਕੰਮ ਕੀਤੇ, ਤਾਂ ਨਿੱਕਾ ਜਿਹਾ ਕਾਨੂੰਨੀ ਮਾਮਲਾ ਵੀ ਉਸਦਾ ਵੀਜ਼ਾ ਰੱਦ ਕਰਵਾ ਸਕਦਾ ਹੈ ਅਤੇ ਭਵਿੱਖ ਵਿੱਚ ਵੀ ਅਮਰੀਕਾ ਦਾ ਵੀਜ਼ਾ ਲੈਣ ਦੀ ਯੋਗਤਾ
ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ! 11ਵੇਂ ਤੋਂ ਦੂਜੇ ਨੰਬਰ ’ਤੇ ਮਾਰੀ ਛਾਲ
- by Preet Kaur
- July 17, 2025
- 0 Comments
ਬਿਊਰੋ ਰਿਪੋਰਟ: ਸਫ਼ਾਈ ਦੇ ਮਾਮਲੇ ਵਿੱਚ ਚੰਡੀਗੜ੍ਹ ਪੂਰੇ ਦੇਸ਼ ਵਿੱਚ ਦੂਜਾ ਸਭ ਤੋਂ ਸਾਫ਼ ਸ਼ਹਿਰ ਬਣ ਗਿਆ ਹੈ। ਇਹ ਦਰਜਾ ਸਵੱਛ ਸਰਵੇਖਣ 2024 ਵਿੱਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਹਾਸਲ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰਾਜਪਾਲ ਨੂੰ ਇਹ ਸਨਮਾਨ ਦਿੱਤਾ। ਇਸ
