ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਹੈ ਸਿੱਖ ਕੌਮ ਦਾ ਇਹ ਮਹਾਨ ਸਿੰਘ, ਜਿਨ੍ਹਾਂ ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ ਗਿਆ ਸੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਅੱਤ ਕਰ ਦਿੱਤੀ ਪਰ ਸਿੱਖਾਂ ਦਾ ਸਿਦਕ ਨਹੀਂ ਡੁਲਾ ਸਕੇ। ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ