ਕੱਲ੍ਹ (8-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ – Weather Update
‘ਦ ਖ਼ਾਲਸ ਬਿਊਰੋ:- ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਮੁਹਾਲੀ, ਲੁਧਿਆਣਾ, ਫਿਰੋਜਪੁਰ, ਗੁਰਦਾਸਪੁਰ, ਬਠਿੰਡਾ ਵਿੱਚ ਸਾਰਾ ਦਿਨ ਬੱਦਲਵਾਈ ਛਾਈ ਰਹੇਗੀ, ਬਾਅਦ ਦੁਪਹਿਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ‘ਚ ਕਿਤੇ-ਕਿਤੇ ਹਲਕੇ ਬੱਦਲਾ ਨਾਲ ਧੁੱਪ ਛਾਈ ਰਹੇਗੀ।