India Punjab

ਹਰਿਆਣਾ ਸਰਕਾਰ ਪ੍ਰਦਰਸ਼ਨਕਾਰੀਆਂ ਤੋਂ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਕਰ ਰਹੀ ਹੈ ਤਿਆਰੀ

‘ਦ ਖ਼ਾਲਸ ਬਿਊਰੋ :- ਹਰਿਆਣਾ ਸਰਕਾਰ ਅੱਜ ਇੱਕ ਬਿੱਲ ਲੈ ਕੇ ਆ ਰਹੀ ਹੈ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਜਨਤਕ ਜਾਇਦਾਦ ਦੇ ਹੋਏ ਨੁਕਸਾਨ ਦੀ ਭਰਪਾਈ ਮੁਜ਼ਾਹਰਾਕਾਰੀਆਂ ਨੂੰ ਭਰਨ ਲਈ ਕਿਹਾ ਜਾ ਸਕਦਾ ਹੈ। ‘ਦਿ ਹਰਿਆਣਾ ਰਿਕਵਰੀ ਆਫ ਡੈਮੇਜਸ ਟੂ ਪ੍ਰੋਪਰਟੀ ਡਿਊਰਿੰਗ ਪਬਲਿਕ ਡਿਸਟਰਬੰਸ ਆਰਡਰ ਬਿੱਲ 2021’ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਉੱਤੇ ਹੋ ਰਹੇ

Read More
India Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ੍ਹ 11 ਜ਼ਿਲ੍ਹਿਆਂ ਵਿੱਚ ਨਿੱਜੀਕਰਨ ਦੇ ਖਿਲਾਫ SDM ਨੂੰ ਸੌਂਪੇਗੀ ਮੰਗ ਪੱਤਰ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 11 ਜ਼ਿਲ੍ਹਿਆਂ ਵਿੱਚ ਨਿੱਜੀਕਰਨ ਦੇ ਖਿਲਾਫ SDM ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਕੱਲ੍ਹ ਸਰਕਾਰ ਦੀਆਂ ਨੀਤੀਆਂ ਵਿਰੋਧੀ ਦਿਹਾੜਾ ਮਨਾਇਆ ਜਾਵੇਗਾ ਕਿ ਸਰਕਾਰ ਕਣਕ ਦੀ ਖਰੀਦ ’ਤੇ ਲਾਈਆਂ ਪਾਬੰਦੀਆਂ ਖਤਮ ਕਰੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਗਰਮੀਆਂ

Read More
India Punjab

ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀਆਂ ਥਾਂਵਾਂ ‘ਤੇ ਪੱਕੇ ਘਰ ਨਾ ਬਣਾਉਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਮੋਰਚਿਆਂ ਨਾਲ ਸਬੰਧਿਤ ਥਾਂਵਾਂ ’ਤੇ ਕੋਈ ਪੱਕੇ ਮਕਾਨ ਨਾ ਬਣਾਉਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਇਹ ਫ਼ੈਸਲਾ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕੁੱਝ ਪੱਕੇ ਕਮਰਿਆਂ ਦੀ ਉਸਾਰੀ ਦੇ ਸਬੰਧ ਵਿੱਚ ਲਿਆ ਹੈ। ਕਿਸਾਨ ਲੀਡਰਾਂ ਵੱਲੋਂ ਪੱਛਮੀ ਬੰਗਾਲ ਦੌਰੇ ‘ਤੇ ਕੀਤੀਆਂ

Read More
Punjab

ਪੰਜਾਬ ‘ਚ ਕੋਰੋਨਾ ਨੂੰ ਲੈ ਕੇ ਇਕੱਠਾਂ ਸਬੰਧੀ ਜਾਰੀ ਹੋਏ ਨਵੇਂ ਨਿਯਮ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸਨੂੰ ਲੈ ਕੇ ਸੂਬਾ ਸਰਕਾਰਾਂ ਗੰਭੀਰ ਹਨ। ਇਸ ਮਹਾਂਮਾਰੀ ‘ਤੇ ਜਿੱਤ ਪਾਉਣ ਲਈ ਸੂਬਾ ਸਰਕਾਰਾਂ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇਕੱਠਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। •          100 (ਇੰਡੋਰ) ਜਾਂ 200 ਆਊਟਡੋਰ) ਦੇ

Read More
India

ਸੁਪਰੀਮ ਕੋਰਟ ਨੇ ਅਦਾਲਤ ਵਿੱਚ ਸਿਰਫ ਇੱਕ ਹੀ ਔਰਤ ਜੱਜ ਹੋਣ ‘ਤੇ ਜਤਾਈ ਹੈਰਾਨੀ

‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਡੀਵਾਈ ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਸਿਰਫ ਇੱਕ ਔਰਤ ਜੱਜ ਦਾ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਜਸਟਿਸ ਚੰਦਰਚੂੜ ਨੇ ਇਹ ਗੱਲ ਜਸਟਿਸ ਇੰਦੂ ਮਲਹੋਤਰਾ ਦੇ ਸਨਮਾਨ ਵਿੱਚ ਸੁਪਰੀਮ ਕੋਰਟ ਯੰਗ

Read More
International

ਸਾਊਦੀ ਅਰਬ ‘ਚ ਮਜ਼ਦੂਰਾਂ ਦੇ ਹੱਕ ‘ਚ ਲਾਗੂ ਹੋਇਆ ‘ਕਫਾਲਾ ਸਪਾਂਸਰਸ਼ਿਪ ਸਿਸਟਮ’

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਜਿਸ ‘ਕਫਾਲਾ ਸਪਾਂਸਰਸ਼ਿਪ ਸਿਸਟਮ’ ਦਾ ਵਾਅਦਾ ਕੀਤਾ ਸੀ, ਉਹ ਅੱਜ ਸਾਊਦੀ ਅਰਬ ਵਿੱਚ ਅਧਿਕਾਰਤ ਰੂਪ ਵਿੱਚ ਲਾਗੂ ਹੋ ਗਿਆ ਹੈ। ਇਸ ਨਾਲ ਮਜ਼ਦੂਰਾਂ ਦੇ ਜੀਵਨ ‘ਤੇ ਨੌਕਰੀ ਦੇਣ ਵਾਲੇ ਵਿਅਕਤੀ ਜਾਂ ਕੰਪਨੀ ਦਾ ਨਿਯੰਤਰਣ ਘੱਟ ਹੋ ਜਾਵੇਗਾ। ਜਾਣਕਾਰੀ ਮੁਤਾਬਕ ਇਸ ਬਦਲਾਅ ਦਾ ਅਸਰ

Read More
India

ਟੂਲਕਿੱਟ ਮਾਮਲੇ ‘ਚ ਉਲਝੀ ਦਿਸ਼ਾ ਰਵੀ ਨੇ ਕਿਹਾ, ਟੀਵੀ ਵਾਲਿਆਂ ਨੇ ਟੀਆਰਪੀ ਦੇ ਚੱਕਰ ‘ਚ ਮੈਨੂੰ ਮੁਲਜ਼ਮ ਬਣਾ ਦਿੱਤਾ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਟਵਿੱਟਰ ‘ਤੇ ਟੂਲਕਿੱਟ ਸਾਂਝਾ ਕਰਨ ‘ਤੇ ਗ੍ਰਿਫਤਾਰ ਹੋਈ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੇ ਪਿਛਲੇ ਮਹੀਨੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਿਆਨ ਜਾਰੀ ਕੀਤਾ ਹੈ। ਦਿਸ਼ਾ ਰਵੀ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਚਾਰ ਪੰਨਿਆਂ ਦਾ ਇੱਕ ਪੋਸਟ ਸਾਂਝਾ ਕੀਤਾ, ਜਿਸ ਵਿੱਚ ਦਿਸ਼ਾ ਰਵੀ

Read More
International

ਕੈਨੇਡਾ ਵਿੱਚ 16 ਅਤੇ 17 ਅਪ੍ਰੈਲ ਨੂੰ ਲੱਗੇਗਾ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ

‘ਦ ਖ਼ਾਲਸ ਬਿਊਰੋ :- ਕੈਨੇਡਾ ਦੇ ਸਰੀ (ਵੈਨਕੂਵਰ) ਵਿੱਚ 16 ਅਤੇ 17 ਅਪ੍ਰੈਲ ਨੂੰ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ-2021 ਕਰਵਾਇਆ ਜਾ ਰਿਹਾ ਹੈ। ਇਹ ਮੇਲਾ 2 ਦਿਨ ਚੱਲੇਗਾ। ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਅਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਦਸਤਾਵੇਜ਼ੀ ਫਿਲਮ ਨਿਰਮਾਤਾ ਰਣਦੀਪ ਮੱਦੋਕੇ ਅਤੇ ਮੁਨੀਸ਼ ਸਾਹਨੀ (ਵਿਤਰਕ ਅਤੇ

Read More
India

ਸ਼੍ਰੀਲੰਕਾ ‘ਚ ਔਰਤਾਂ ਜਨਤਕ ਥਾਂਵਾਂ ‘ਤੇ ਨਹੀਂ ਪਾ ਸਕਣਗੀਆਂ ਬੁਰਕਾ

‘ਦ ਖ਼ਾਲਸ ਬਿਊਰੋ :- ਸ਼੍ਰੀਲੰਕਾ ਵਿੱਚ ਔਰਤਾਂ ਨੂੰ ਜਨਤਕ ਥਾਂਵਾਂ ‘ਤੇ ਬੁਰਕਾ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼੍ਰੀਲੰਕਾ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਲਿਆ ਹੈ। ਇਸ ਪਾਬੰਦੀ ਵਿੱਚ ਔਰਤਾਂ ਨੂੰ ਮੂੰਹ ਢੱਕਣ ਦੇ ਹੋਰ ਵੀ ਕਈ ਤਰੀਕੇ ਸ਼ਾਮਿਲ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਾਬੰਦੀ ਨੂੰ ਜਲਦੀ ਹੀ ਅਮਲ

Read More
India International Punjab

ਸਿੱਖਸ ਫਾਰ ਜਸਟਿਸ ਨੇ ਯੂਐੱਨ ਨੂੰ ਕਿਸਾਨੀ ਅੰਦੋਲਨ ਬਾਰੇ ਜਾਂਚ ਕਮਿਸ਼ਨ ਬਣਾਉਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨੇ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਵਤੀਰੇ ਦੀ ਜਾਂਚ ਬਾਰੇ ਯੂਐੱਨ ਨੂੰ ਇੱਕ “ਜਾਂਚ ਕਮਿਸ਼ਨ” ਬਣਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ ਨੇ ਸੰਗਠਨ ਤੋਂ 10 ਹਜ਼ਾਰ ਅਮਰੀਕੀ ਡਾਲਰ ਦਾ “ਦਾਨ” ਮਿਲਣ ਦੀ ਪੁਸ਼ਟੀ ਕੀਤੀ ਹੈ। ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ

Read More