‘ਅਬਕੀ ਬਾਰ ਮੋਦੀ ਸਰਕਾਰ’ ਦਾ ਨਾਅਰਾ ਦੇਣ ਵਾਲੇ ਐਡ ਗੁਰੂ ਪੀਯੂਸ਼ ਪਾਂਡੇ ਦਾ ਦਿਹਾਂਤ
ਬਿਊਰੋ ਰਿਪੋਰਟ (24 ਅਕਤੂਬਰ, 2025): ਭਾਰਤੀ ਇਸ਼ਤਿਹਾਰਬਾਜ਼ੀ (advertising) ਜਗਤ ਦੇ ਦਿੱਗਜ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਐਡ ਗੁਰੂ ਪੀਯੂਸ਼ ਪਾਂਡੇ ਦਾ ਵੀਰਵਾਰ ਨੂੰ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਅੱਜ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਉਹ ਲੰਬੇ ਸਮੇਂ ਤੋਂ ਕਿਸੇ ਗੰਭੀਰ ਇਨਫੈਕਸ਼ਨ ਨਾਲ ਜੂਝ ਰਹੇ ਸਨ।
