ਪੁਲਿਸ ਵਲੋਂ ਹੈਰੋਇਨ, ਪਿਸਟਲ ਤੇ ਲੱਖਾਂ ਦੀ ਰਾਸ਼ੀ ਸਮੇਤ ਤਿੰਨ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 500 ਗ੍ਰਾਮ ਹੈਰੋਇਨ, ਇਕ ਗਲੋਕ 9 ਐਮ.ਐਮ ਪਿਸਟਲ, 2 ਮੈਗਜ਼ੀਨ ਅਤੇ 33 ਲੱਖ ਦੀ ਹਵਾਲਾ ਰਾਸ਼ੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ, ਗੁਰਦੇਵ ਸਿੰਘ ਉਰਫ ਗੇਦੀ, ਅਤੇ ਸ਼ੈਲੇਂਦਰ ਸਿੰਘ ਉਰਫ ਸੇਲੂ ਵਜੋਂ ਹੋਈ