ਸਿਡਨੀ ਦੇ ਚਰਚ ‘ਚ ਪਾਦਰੀ ‘ਤੇ ਹੋਇਆ ਹਮਲਾ, ਤਿੰਨ ਦਿਨਾਂ ਵਿੱਚ ਚਾਕੂ ਮਾਰਨ ਦੀ ਦੂਜੀ ਘਟਨਾ
ਆਸਟ੍ਰੇਲੀਆ (Australia) ਦੇ ਸਿਡਨੀ ( Sydney) ਵਿੱਚ ਇੱਕ ਵਾਰ ਫਿਰ ਚਾਕੂ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਆਸਟ੍ਰੇਲੀਆ ਵਿੱਚ ਚਾਕੂ ਮਾਰਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਤਿੰਨ ਦਿਨਾਂ ਵਿੱਚ ਚਾਕੂ ਮਾਰਨ ਦੀ ਇਹ ਦੂਜੀ ਘਟਨਾ ਹੈ। ਇਹ ਘਟਨਾ ਸਿਡਨੀ ਦੇ ਇੱਕ ਚਰਚ ‘ਚ ਵਾਪਰੀ।
