ਤਰਨ ਤਾਰਨ ਜ਼ਿਮਨੀ ਚੋਣ ਦਾ ਮਾਮਲਾ- SSP ਮਗਰੋਂ ਹੁਣ ਪੰਜਾਬ ਪੁਲਿਸ ਦੇ 2 DSP ਮੁਅੱਤਲ
- by Preet Kaur
- November 26, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਤਰਨ ਤਾਰਨ ਵਿੱਚ ਐੱਸ.ਐੱਸ.ਪੀ. ਦੀ ਮੁਅੱਤਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਦੋ ਡੀ.ਐੱਸ.ਪੀਜ਼ (DSPs) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡੀ.ਐੱਸ.ਪੀ. (ਡਿਟੈਕਟਿਵ) ਹਰਜਿੰਦਰ ਸਿੰਘ ਅਤੇ ਡੀ.ਐੱਸ.ਪੀ. (ਪੀ.ਬੀ.ਆਈ.) ਗੁਲਜ਼ਾਰ ਸਿੰਘ ਸ਼ਾਮਲ ਹਨ। ਇਹ ਕਾਰਵਾਈ ਇੱਕ ਅਕਾਲੀ ਉਮੀਦਵਾਰ ਦੀ ਧੀ ਅਤੇ ਆਈ.ਟੀ. ਵਿੰਗ ਦੇ ਇੰਚਾਰਜ
ਕਾਂਗਰਸ MLA ਪਰਗਟ ਸਿੰਘ ਦਾ ਵੱਡਾ ਖ਼ੁਲਾਸਾ! “ਪਵਿੱਤਰ ਐਲਾਨੇ ਸ਼ਹਿਰਾਂ ’ਚ ਸ਼ਰਾਬ ’ਤੇ ਪਹਿਲਾਂ ਹੀ ਸਖ਼ਤ ਕਾਨੂੰਨ ਲਾਗੂ”
- by Preet Kaur
- November 26, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਪੰਜਾਬ ਵਿਧਾਨ ਸਭਾ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਵਿਸ਼ੇਸ਼ ਸੈਸ਼ਨ ਦੌਰਾਨ ਅੰਮ੍ਰਿਤਸਰ ਦੇ ਕਿਲ੍ਹਾਬੰਦ ਇਲਾਕੇ (Walled City), ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ‘ਪਵਿੱਤਰ ਸ਼ਹਿਰ’ ਐਲਾਨ ਕਰਨ ਦੇ ਮਤੇ ‘ਤੇ ਹੁਣ ਵਿਰੋਧੀ ਧਿਰ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪਵਿੱਤਰ ਸ਼ਹਿਰ
ਪੰਜਾਬ ਕਾਂਗਰਸ ਟੈਲੰਟ ਹੰਟ ਰਾਹੀਂ ਚੁਣੇਗੀ ਆਪਣੇ ਬੁਲਾਰੇ, ਨੌਜਵਾਨਾਂ ਤੋਂ ਮੰਗੀਆਂ ਆਨਲਾਈਨ ਅਰਜ਼ੀਆਂ
- by Preet Kaur
- November 26, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਪੰਜਾਬ ਕਾਂਗਰਸ ਵਿੱਚ ਜਲਦੀ ਹੀ ਟੈਲੰਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਰਾਹੀਂ ਪਾਰਟੀ ਆਪਣੇ ਬੁਲਾਰੇ ਨਿਯੁਕਤ ਕਰੇਗੀ। ਇਸ ਮੰਤਵ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਹਰਦੀਪ ਸਿੰਘ ਕਿੰਗਰਾ ਨੂੰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ
VIDEO – ਸਵੇਰ ਦੀਆਂ ਵੱਡੀਆਂ ਖ਼ਬਰਾਂ । 26 Nov, 2025 । THE KHALAS TV
- by Preet Kaur
- November 26, 2025
- 0 Comments
ਹਰਿਆਣਾ ’ਚ ਖ਼ੌਫ਼ਨਾਕ ਵਾਰਦਾਤ! ਬੱਚੀ ਦੇ ਸਰੀਰ ਦੇ ਮਿਲੇ ਟੁਕੜੇ, ਬਲੀ ਦਾ ਸ਼ੱਕ
- by Preet Kaur
- November 26, 2025
- 0 Comments
ਬਿਊਰੋ ਰਿਪੋਰਟ (ਗੁਰੂਗ੍ਰਾਮ, 26 ਨਵੰਬਰ 2025): ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕੇ.ਐੱਮ.ਪੀ. ਐਕਸਪ੍ਰੈਸਵੇਅ ਦੇ ਕਿਨਾਰੇ ਮਿਲੇ ਇੱਕ ਬੱਚੀ ਦੇ ਸਰੀਰ ਦੇ ਹਿੱਸੇ ਮਿਲੇ ਹਨ। ਪੁਲਿਸ ਨੇ ਜਦ ਇਸ ਦਾ ਪੋਸਟਮਾਰਟਮ ਕਰਵਾਇਆ ਤਾਂ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਬੱਚੀ ਦਾ ਕਤਲ ਲਾਸ਼ ਮਿਲਣ ਤੋਂ 48 ਤੋਂ 60 ਘੰਟੇ ਪਹਿਲਾਂ, ਯਾਨੀ ਲਗਭਗ 16 ਜਾਂ 17 ਨਵੰਬਰ ਨੂੰ
ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ- ਅੱਜ ਚੰਡੀਗੜ੍ਹ ਪਹੁੰਚਣਗੇ SKM ਦੇ 10 ਹਜ਼ਾਰ ਕਿਸਾਨ
- by Preet Kaur
- November 26, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ’ਤੇ ਅੱਜ (ਬੁੱਧਵਾਰ) ਨੂੰ ਚੰਡੀਗੜ੍ਹ ਵਿੱਚ ਲਗਭਗ 10 ਹਜ਼ਾਰ ਕਿਸਾਨ ਪਹੁੰਚਣਗੇ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿੱਚ 3 ਘੰਟੇ ਦੀ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਮੱਦੇਨਜ਼ਰ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਨੇ 3 ਹਜ਼ਾਰ ਪੁਲਿਸ
ਮਾਣਹਾਨੀ ਕੇਸ ’ਚ BJP ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਝਟਕਾ
- by Preet Kaur
- November 25, 2025
- 0 Comments
ਬਿਊਰੋ ਰਿਪੋਰਟ (ਬਠਿੰਡਾ, 25 ਨਵੰਬਰ 2025): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਕਾਰਵਾਈ ਤੋਂ ਬਾਅਦ ਹੁਣ ਕੇਸ ਵਿੱਚ ਬਹਿਸ ਸ਼ੁਰੂ ਹੋਵੇਗੀ। ਧਾਰਾਵਾਂ 499 ਅਤੇ 500 ਤਹਿਤ ਦੋਸ਼
ਪੰਜਾਬ ਯੂਨੀ ’ਚ ਇੱਕ ਵਾਰ ਫੇਰ ਹੋ ਸਕਦਾ ਵਿਵਾਦ, ਭਲਕੇ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ, ਵੱਡੇ ਪ੍ਰਦਰਸ਼ਨ ਦੇ ਆਸਾਰ
- by Preet Kaur
- November 25, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 25 ਨਵੰਬਰ 2025): ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਵੱਡੇ ਵਿਵਾਦ ਦੀ ਸੰਭਾਵਨਾ ਬਣ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਾ ਹੋਣ ਕਾਰਨ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ’ ਨੇ 26 ਨਵੰਬਰ 2025 ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ
