ਡੇਰਾ ਸਚਖੰਡ ਬੱਲਾਂ ਵੱਲੋਂ ਚੋਣਾਂ ਸਬੰਧੀ ਵੱਡਾ ਐਲਾਨ! “ਡੇਰਾ ਸਮਰਥਕ ਆਪਣੀ ਮਰਜ਼ੀ ਨਾਲ ਪਾਉਣ ਵੋਟ”
ਕੱਲ੍ਹ 1 ਜੂਨ ਨੂੰ ਚੋਣਾਂ ਤੋਂ ਪਹਿਲਾਂ ਡੇਰਾ ਸਚਖੰਡ ਬੱਲਾਂ ਵੱਲੋਂ ਚੋਣਾਂ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। ਮੌਜੂਦਾ ਗੱਦੀਨਸ਼ੀਨ ਡੇਰਾ ਸਚਖੰਡ ਬੱਲਾਂ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਹੈ, ਡੇਰਾ ਸਮਰਥਕ ਆਪਣੀ ਮਰਜ਼ੀ ਨਾਲ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ।
