ਚੰਡੀਗੜ੍ਹ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ
- by Gurpreet Singh
- August 14, 2025
- 0 Comments
ਚੰਡੀਗੜ੍ਹ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਖਤਰਨਾਕ ਹੱਦ ਵੱਲ ਵਧ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਝੀਲ ਦੇ ਨੇੜਲੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ, ਸੁਤੰਤਰਤਾ ਦਿਵਸ (15 ਅਗਸਤ) ਨੂੰ ਵੀ ਸ਼ਹਿਰ ਵਿੱਚ ਬਾਰਿਸ਼ ਦੀ ਸੰਭਾਵਨਾ ਹੈ।ਝੀਲ ਵਿੱਚ ਪਾਣੀ ਦੇ
ਹਿਮਾਚਲ ਵਿੱਚ 4 ਥਾਵਾਂ ‘ਤੇ ਬੱਦਲ ਫਟਿਆ, 323 ਸੜਕਾਂ ਬੰਦ, ਲਖਨਊ ਦੇ ਸਾਰੇ ਸਕੂਲ ਬੰਦ
- by Gurpreet Singh
- August 14, 2025
- 0 Comments
ਬੁੱਧਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਚਾਰ ਥਾਵਾਂ ‘ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ, ਜਿਸ ਨਾਲ ਵੱਡੇ ਪੱਧਰ ‘ਤੇ ਤਬਾਹੀ ਮਚੀ। ਕੁੱਲੂ ਦੀ ਸ਼੍ਰੀਖੰਡ ਅਤੇ ਤੀਰਥਨ ਘਾਟੀ, ਸ਼ਿਮਲਾ ਦੇ ਫਾਚਾ ਦੇ ਨੰਤੀ ਪਿੰਡ ਅਤੇ ਕਸ਼ਾਪਥ ਵਿੱਚ ਬੱਦਲ ਫਟਣ ਕਾਰਨ ਨਦੀਆਂ ਅਤੇ ਨਾਲਿਆਂ ਵਿੱਚ ਹੜ੍ਹ ਆ ਗਿਆ। ਨੰਤੀ ਵਿੱਚ ਗਨਵੀ ਦਾ
ਜਲੰਧਰ ਦੇ ਯੂਟਿਊਬਰ ਤੋਂ ਪਾਕਿਸਤਾਨ ਦੌਰੇ ‘ਤੇ ਪੁੱਛਗਿੱਛ, : ਆਈਬੀ ਇਨਪੁੱਟ ਦੇ ਅਧਾਰ ‘ਤੇ ਲਿਆ ਸੀ ਹਿਰਾਸਤ ‘ਚ
- by Gurpreet Singh
- August 14, 2025
- 0 Comments
ਮਸ਼ਹੂਰ ਯੂਟਿਊਬਰ ਅਤੇ ਟਰੈਵਲ ਵਲੌਗਰ ਅਮਰੀਕ ਸਿੰਘ ਨੂੰ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਗੁਪਤ ਸੂਤਰਾਂ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਹ ਕਾਰਵਾਈ ਦਸੰਬਰ 2024 ਵਿੱਚ ਉਸ ਦੀ ਪਾਕਿਸਤਾਨ ਯਾਤਰਾ ਦੌਰਾਨ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਕੀਤੀ ਗਈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਅਮਰੀਕ ਸਿੰਘ ਨੂੰ ਸੋਮਵਾਰ ਸ਼ਾਮ ਨੂੰ ਜਲੰਧਰ ਦੇ
ਪੰਜਾਬੀ ਗਾਇਕ ਆਰ ਨੈੱਟ ਅਤੇ ਗੁਰਲੇਜ਼ ਅਖਤਰ ਦੀਆਂ ਵਧੀਆਂ ਮੁਸ਼ਕਿਲਾਂ !
- by Gurpreet Singh
- August 14, 2025
- 0 Comments
ਪੰਜਾਬ ਵਿੱਚ ਵਧ ਰਹੇ ਗੈਂਗਸਟਰ ਸੱਭਿਆਚਾਰ ਅਤੇ ਨੌਜਵਾਨਾਂ ਵਿੱਚ ਹਿੰਸਕ ਰੁਝਾਨਾਂ ਦੇ ਕਾਰਨ, ਸੂਬਾ ਸਰਕਾਰ ਨੇ ਪਹਿਲਾਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਗਾਇਕ ਜਾਂ ਕਲਾਕਾਰ ਹਥਿਆਰਾਂ ਦੇ ਪ੍ਰਦਰਸ਼ਨ ਜਾਂ ਗੈਂਗਸਟਰ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਨਾ ਗਾਵੇ ਅਤੇ ਨਾ ਹੀ ਉਸਦਾ ਪ੍ਰਚਾਰ ਕਰੇ। ਪੰਜਾਬੀ ਗਾਇਕ ਆਰ ਨੈੱਟ ਅਤੇ
ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ; ਕਈ ਇਲਾਕਿਆਂ ਵਿਚ ਸਵੇਰ ਤੋਂ ਪੈ ਰਿਹਾ ਮੀਂਹ
- by Gurpreet Singh
- August 14, 2025
- 0 Comments
Punjab Weather : ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਮੁਹਾਲੀ, ਪਟਿਆਲਾ, ਫ਼ਤਿਹਗੜ੍ਹ ਸਾਹਿਹ ਸਮੇਤ ਪੰਜਾਬ ਦੇ ਕਊ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਪੰਜਾਬ ਦੇ ਮੌਸਮ ਵਿਗਿਆਨ ਕੇਂਦਰ ਨੇ 14 ਅਤੇ 15 ਅਗਸਤ ਨੂੰ ਸੂਬੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਜ਼ਿਆਦਾ
ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ ‘ਚ ਸਰਕਾਰੀ ਬੱਸਾਂ ਜਾ ਚੱਕਾ ਜਾਮ
- by Gurpreet Singh
- August 14, 2025
- 0 Comments
ਜੇਕਰ ਤੁਸੀਂ ਸਰਕਾਰੀ ਬੱਸਾਂ ‘ਚ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅੱਜ ਤੋਂ ਪੂਰੇ ਪੰਜਾਬ ‘ਚ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਦੇ ਸਰਕਾਰੀ ਬੱਸ ਟਰਾਂਸਪੋਰਟ PRTC, PUNBUS ਅਤੇ ਪੰਜਾਬ ਰੋਡਵੇਜ਼ ਦੀਆਂ ਲਗਭਗ 3,000 ਬੱਸਾਂ ਅੱਜ ਤੋਂ ਸੜਕਾਂ ‘ਤੇ ਨਹੀਂ ਚੱਲਣਗੀਆਂ। PRTC, PUNBUS ਅਤੇ ਪੰਜਾਬ ਰੋਡਵੇਜ਼ ਦੇ
ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਅਧਾਰ ’ਤੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ- ਐਡਵੋਕੇਟ ਧਾਮੀ
- by Gurpreet Singh
- August 14, 2025
- 0 Comments
ਅੰਮ੍ਰਿਤਸਰ : ਸੁਪਰੀਮ ਕੋਰਟ ਵੱਲੋਂ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਰੱਖਣ ਵਿਰੁੱਧ ਦਿੱਤੇ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ SGPC ਪ੍ਰਧਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਜਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਦੇ ਨਿਰਦੇਸ਼ ਮਾਨਵੀ