International

ਅਫਗਾਨਿਸਤਾਨ ਦੇ ਕੁੰਦੂਜ਼ ਸੂਬੇ ਵਿੱਚ ਮਸਜਿਤ ਉੱਤੇ ਜਾਨਲੇ ਵਾ ਹਮ ਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਦੇ ਕੁੰਦੂਜ ਸੂਬੇ ਵਿਚ ਇਕ ਸ਼ਿਆ ਮਸਜਿਦ ਉੱਤੇ ਜਨਾਲੇਵਾ ਹਮਲਾ ਕੀਤਾ ਗਿਆ ਹੈ। ਸਥਾਨਕ ਸਮਾਚਾਰ ਏਜੰਸੀ ਐੱਫਪੀ ਨੇ ਕਿਹਾ ਹੈ ਕਿ ਇਸ ਦੌਰਾਨ ਕਰੀਬ 50 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਸਮਾਚਾਰ ਏਜੰਸੀ ਰਾਇਟਰਸ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ 28 ਲੋਕ ਮਾਰੇ ਗਏ ਹਨ। ਹਾਲਾਂਕਿ ਕੁੰਜੂਦ ਸੈਂਟਰਲ ਹਸਪਤਾਲ ਦੀ ਮੰਨੀਏ ਤਾਂ ਡਾਕਟਰ ਕਹਿ ਰਹੇ ਹਨ ਕਿ 35 ਲੋਕਾਂ ਦੀਆਂ ਲਾਸ਼ਾ ਆਈਆਂ ਹਨ ਤੇ 50 ਜਖਮੀ ਹੋਏ ਹਨ। ਹਾਲੇ ਕਿਸੇ ਵੀ ਸਮੂਹ ਨੇ ਇਸਦੀ ਜਿੰਮੇਦਾਰੀ ਨਹੀਂ ਲਈ ਹੈ ਤੇ ਮੌਤਾਂ ਦੀ ਅਸਲ ਸੰਖਿਆ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।