Punjab

ਕਿਸਾਨ ਆਗੂ ਲੱਖੋਵਾਲ ਦੇ ਘਰ CBI ਦੀ ਰੇਡ ! ਘਰ,ਪੈਟਰੋਲ ਪੰਪ ਤੇ ਕੋਲਡ ਸਟੋਰੇਜ ਤੋਂ ਦਸਤਾਵੇਜ਼ ਜ਼ਬਤ !

ਬਿਉਰੋ ਰਿਪੋਰਟ : ਕਿਸਾਨ ਯੂਨੀਅਨ BKU ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ‘ਤੇ cbi ਨੇ ਰੇਡ ਕੀਤੀ ਹੈ । ਇਸ ਨੂੰ FCI ਅਨਾਜ ਘੁਟਾਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ । FCI ਦੇ ਕਈ ਟਿਕਾਣਿਆਂ ‘ਤੇ CBI ਨੇ ਪੰਜਾਬ ਅਤੇ ਹਰਿਆਣਾ ਵਿੱਚ ਰੇਡ ਕੀਤੀ ਹੈ । ਲੱਖੋਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਮਰਾਲੇ ਵਿੱਚ ਦਫਤਰ,ਕੋਲਡ ਸਟੋਰੇਜ ਅਤੇ ਪੈਟਰੋਲ ਪੰਪ ‘ਤੇ ਸਵੇਰੇ 8 ਵਜੇ 10 CBI ਦੇ ਮੁਲਾਜ਼ਮ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਪਹਿਲਾਂ 3 ਘੰਟੇ ਤੱਕ ਮੁਲਾਜ਼ਮਾਂ ਤੋਂ ਪੁੱਛ-ਗਿੱਛ ਕੀਤੀ । ਫਿਰ ਉਨ੍ਹਾਂ ਦੇ ਮੋਹਾਲੀ ਵਾਲੇ ਘਰ ਪਹੁੰਚੇ ਜਿੱਥੇ ਸੀਬੀਆਈ ਦੀ 2 ਟੀਮਾਂ ਨੇ ਉਨ੍ਹਾਂ ਨੇ ਬੈਂਕ ਐਕਾਉਂਟ,ਖਾਲੀ ਚੈੱਕ ਬੁੱਕ,ਜਾਇਦਾਦ ਨਾਲ ਜੁੜੇ ਦਸਤਾਵੇਜ਼,ਬੈਂਕ ਐਕਾਉਂਟ ਦੀਆਂ ਕਾਪੀਆਂ ਆਪਣੇ ਨਾਲ ਲੈਕੇ ਗਏ । ਉਨ੍ਹਾਂ ਦੱਸਿਆ ਕਿ ਇਹ ਰੇਡ ਸ਼ਾਮ 5 ਵਜੇ ਤੱਕ ਚੱਲ ਦੀ ਰਹੀ । ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਜਦੋਂ ਸੀਬੀਆਈ ਦੀ ਰੇਡ ਹੋਈ ਉਹ ਘਰ ਵਿੱਚ ਮੌਜੂਦ ਨਹੀਂ ਸਨ। ਘਰ ਵਾਲਿਆਂ ਦੇ ਫੋਨ ਵੀ CBI ਨੇ ਰੇਡ ਦੌਰਾਨ ਰੱਖ ਲਏ ਸਨ ।

ਲੱਖੋਵਾਲ ਦਾ ਇਲਜ਼ਾਮ

ਲੱਖੋਵਾਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿਸਾਨ ਮੋਰਚੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੁਝ ਹੋਰ ਕਿਸਾਨ ਆਗੂਆਂ ‘ਤੇ ਵੀ CBI ਨੇ ਰੇਡ ਕੀਤੀ ਹੈ । ਲੱਖੋਵਾਲ ਨੇ ਕਿਹਾ ਕਿ ਜਦੋਂ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਉਹ ਰੇਡ ਕਿਸ ਸਿਲਸਿਲੇ ਵਿੱਚ ਮਾਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਦਿੱਲੀ ਤੋਂ ਹੁਕਮ ਜਾਰੀ ਹੋਇਆ ਹੈ । ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਉਨ੍ਹਾਂ ਨੂੰ ਡਰਾਉਣ ਦੇ ਲਈ ਰੇਡ ਮਾਰੀ ਗਈ ਹੈ ਪਰ ਉਹ ਡਰਨ ਨਹੀਂ ਵਾਲੇ ਹਨ । ਉਹ ਮੋਰਚੇ ਨੂੰ ਆਪਣੀ ਹਮਾਇਤ ਜਾਰੀ ਰੱਖਣਗੇ । ਹਰਿੰਦਰ ਸਿੰਘ ਲੱਖੋਵਾਲ ਅਜਮੇਰ ਸਿੰਘ ਲੱਖੋਵਾਲ ਦੇ ਪੁੱਤਰ ਹਨ ਜੋ ਅਕਾਲੀ ਦਲ ਵੇਲੇ ਕਾਫੀ ਲੰਮੇ ਵਕਤ ਤੱਕ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਸਨ ।

ਕਿਸਾਨ ਆਗੂ ਸਤਨਾਮ ਸਿੰਘ ਦੇ ਘਰ ਵੀ ਰੇਡ

ਕਿਸਾਨ ਆਗੂ ਸਤਨਾਮ ਸਿੰਘ ਦੇ ਘਰ ਵੀ ਰੇਡ

ਕਿਸਾਨ ਅੰਦੋਲਨ ਦੇ ਦੌਰਾਨ ਸੰਯਕੁਤ ਕਿਸਾਨ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਸਤਨਾਮ ਸਿੰਘ ਮੈਰੂ ਦੇ ਘਰ ਵਿੱਚ ਸੋਮਵਾਰ ਨੂੰ cbi ਨੇ ਰੇਡ ਕੀਤੀ । ਅਫਸਰਾਂ ਨੇ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਸਵੇਰ 9 ਵਜੇ ਤੋਂ 4 ਵਜੇ ਤੱਕ ਪੁੱਛਗਿੱਛ ਕੀਤੀ । ਸ਼ਾਮ 4 ਵਜੇ cbi ਰੇਡ ਖਤਮ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਕਿਹਾ ਕਿਸਾਨ ਅੰਦੋਲਨ ਜਿੱਤਣ ਦੇ ਬਾਅਦ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਾਫੀ ਸਮੇਂ ਪਹਿਲਾਂ ਹੀ ਇਸ ਦਾ ਅੰਦਾਜ਼ਾ ਲੱਗ ਗਿਆ ਸੀ ਕਿ ਮੋਦੀ ਸਰਕਾਰ ਬਦਲਾ ਲਏਗੀ । ਸਤਨਾਮ ਸਿੰਘ ਨੇ ਕਿਹਾ ਪੁੱਛ-ਗਿੱਛ ਦੌਰਾਨ ਸਾਡੇ ਪਰਿਵਾਰ ਦੇ ਕਿਸੇ ਸ਼ਖ਼ਸ ਨੂੰ ਨਾ ਬਾਹਰ ਜਾਣ ਦਿੱਤਾ ਗਿਆ ਨਾ ਹੀ ਕਿਸੇ ਨੂੰ ਅੰਦਰ ਆਉਣ ਦਿੱਤਾ ਗਿਆ । CBI ਅਫਸਰਾਂ ਨੇ ਸੁਆਮੀਨਾਥਨ ਰਿਪੋਰਟ ਦੇ ਬਾਰੇ ਪੁੱਛ-ਗਿੱਛ ਕੀਤੀ । ਦਰਅਸਲ ਸਤਨਾਮ ਸਿੰਘ ਨੇ ਸੁਆਮੀਨਾਥਨ ਰਿਪੋਰਟ ਲਾਗੂ ਕਰਵਾਉਣ ਦੇ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਹੈ। 20 ਮਾਰਚ ਨੂੰ ਕਿਸਾਨਾਂ ਵੱਲੋਂ ਪਾਰਲੀਮੈਂਟ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ ਇਸੇ ਲਈ ਮੋਦੀ ਸਰਕਾਰ ਸੀਬੀਆਈ ਦੇ ਜ਼ਰੀਏ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ।