Punjab

ਬੀਕੇਯੂ-ਡਕੌਂਦਾ ਨੇ ਸੂਬਾ ਕਮੇਟੀ ਦੀ ਮੀਟਿੰਗ ਸੱਦੀ, ਬਣੀ ਇਹ ਵਜ੍ਹਾ

BKU-Dakaunda called a meeting of the state committee

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਜਥੇਬੰਦੀ ਦੀ ਸੂਬਾ-ਕਮੇਟੀ ਦੀ ਅਹਿਮ ਮੀਟਿੰਗ 5 ਦਸੰਬਰ ਨੂੰ ਤਰਕਸ਼ੀਲ ਭਵਨ, ਬਰਨਾਲਾ ‘ਚ ਸੱਦੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ-ਆਗੂਆਂ ਨੇ ਬੀਤੇ ਦਿਨੀਂ ਜਥੇਬੰਦੀ ਦੀ ਬਠਿੰਡਾ ਜਿਲ੍ਹੇ ਦੀ ਗੁਰਦੀਪ ਸਿੰਘ ਰਾਮਪੁਰਾ ਦੀ ਨਿਗਰਾਨੀ ਹੇਠ ਨਵੀਂ ਬਣੀ ਕਾਰਜਕਾਰੀ ਕਮੇਟੀ ਨੂੰ ਗੈਰ-ਸੰਵਿਧਾਨਿਕ, ਫੁੱਟ ਪਾਊ ਅਤੇ ਗੁੱਟ-ਬੰਦੀ ਦੱਸਦਿਆਂ ਕਿਹਾ ਕਿ ਇਸ ਸਬੰਧੀ ਏਜੰਡਾ ਵਿਸ਼ੇਸ਼ ਰੂਪ ‘ਚ ਸੂਬਾ-ਕਮੇਟੀ ‘ਚ ਵਿਚਾਰਿਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਫੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਿਸਾਨ-ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ 8 ਦਸੰਬਰ ਨੂੰ ਹੋਣ ਵਾਲੀ ਦੇਸ਼-ਪੱਧਰੀ ਮੀਟਿੰਗ ਸਬੰਧੀ ਚਰਚਾ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ 11 ਦਸੰਬਰ ਨੂੰ ਕਿਸਾਨ-ਅੰਦੋਲਨ ਦੇ ਫਤਹਿ ਦਿਵਸ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ‘ਤੇ ਸੰਸਦ ਮੈਂਬਰਾਂ ਨੂੰ ਭੇਜੇ ਜਾਣ ਵਾਲ਼ੇ ਚਿਤਾਵਨੀ ਪੱਤਰਾਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਨਿੱਝਰ ਵੱਲੋਂ ਪੰਜਾਬੀਆਂ ਨੂੰ ਬੇਵਕੂਫ਼-ਕੌਮ ਕਹਿਣਾ ਬੇਹੱਦ ਨਿੰਦਣਯੋਗ ਹੈ।