India Khaas Lekh Khalas Tv Special

ਬਿਨਾਂ ਬਹੁਮੱਤ BJP ਨੇ 7 ਸਾਲਾਂ ‘ਚ ਇਨ੍ਹਾਂ 4 ਸੂਬਿਆਂ ‘ਚ OPERATION LOTUS ਨਾਲ ਹਥਿਆਈ ਸੱਤਾ,ਹੁਣ 5ਵੇਂ ਸੂਬੇ ‘ਚ ਓਪਰੇਸ਼ਨ

ਮਹਾਂਰਾਸ਼ਟਰ ਵਿੱਚ SHIV SENA ਵਿੱਚ ਬਗਾਵਤ, ਊਧਵ ਸਰਕਾਰ ‘ਤੇ ਖ਼ਤਰੇ ਦੇ ਬਦਲ ਮੰਡਰਾਏ

– ਪੁਨੀਤ ਕੌਰ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਮਹਾਂਰਾਸ਼ਟਰ ਵਿੱਚ ਸ਼ਿਵਸੈਨਾ 2 ਫਾੜ੍ਹ ਹੋਣ ਪਿੱਛੇ ਬੀਜੇਪੀ ਦੇ OPERATION LOTUS ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2019 ਵਿੱਚ ਹੀ ਬੀਜੇਪੀ ਨੇ OPERATION LOTUS ਦੇ ਜ਼ਰੀਏ NCP ਨੂੰ ਤੋੜ ਕੇ ਮਹਾਂਰਾਸ਼ਟਰ ਵਿੱਚ ਰਾਤੋਂ-ਰਾਤ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਫੇਲ੍ਹ ਸਾਬਿਤ ਹੋ ਗਈ ਸੀ। ਪਰ ਜਿਸ ਤਰ੍ਹਾਂ ਦੇ ਮਹਾਂਰਾਸ਼ਟਰ ਵਿੱਚ ਮੌਜੂਦਾ ਸਿਆਸੀ ਹਾਲਾਤ ਨੇ ਉਸ ਤੋਂ ਬਾਅਦ ਬੀਜੇਪੀ ਦਾ OPEATION LOTUS ਸਫਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਬੀਜੇਪੀ ਨੇ ਪਿਛਲੇ 7 ਸਾਲਾਂ ਵਿੱਚ ਅਜਿਹੇ 4 ਸੂਬਿਆਂ ਵਿੱਚ ਬਹੁਮੱਤ ਨਾ ਮਿਲਣ ਤੋਂ ਬਾਅਦ ਵੀ OPERATION LOTUS ਦੇ ਜ਼ਰੀਏ ਸੱਤਾ ‘ਤੇ ਕਾਬਜ਼ ਹੋਈ ਹੈ ਜਦਕਿ ਕਈ ਸੂਬਿਆਂ ਵਿੱਚ ਬੀਜੇਪੀ ਦਾ ਇਹ ਓਪਰੇਸ਼ਨ ਫੇਲ੍ਹ ਵੀ ਸਾਬਿਤ ਹੋਇਆ।

ਮੱਧ ਪ੍ਰਦੇਸ਼ ਵਿੱਚ ਤਖ਼ਤਾਪਲਟ

2018 ਦੀਆਂ ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ ਸੀ ਪਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਸੀ। BSP ਅਤੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਕਾਂਗਰਸ ਨੇ ਕਮਲਨਾਥ ਦੀ ਅਗਵਾਈ ਵਿੱਚ ਸਰਕਾਰ ਬਣਾਈ। ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਦੇ ਦਿੱਗਜ ਆਗੂ ਜਿਯੋਤਿਆਰਾਜਦਿਤਿਆ ਸਿੰਧਿਆ ਕਾਫੀ ਨਜ਼ਾਰ ਹੋ ਗਏ। ਦੋ ਸਾਲ ਬਾਅਦ ਸਿੰਧਿਆ ਦੀ ਨਰਾਜ਼ਗੀ ਦਾ ਫਾਇਦਾ ਚੁੱਕ ਕੇ ਬੀਜੇਪੀ ਨੇ ਕਮਲਨਾਥ ਸਰਕਾਰ ਨੂੰ ਡਿਗਾ ਦਿੱਤਾ। ਬੀਜੇਪੀ ਦੇ ਵੱਡੇ ਆਗੂਆਂ ਨੇ OPERATION LOTUS ਦੇ ਤਹਿਤ ਜਿਯੋਤਿਆਰਾਜਦਿਤਿਆ ਸਿੰਧਿਆ ਨਾਲ ਸੰਪਰਕ ਕਰਕੇ ਕਾਂਗਰਸ ਵਿੱਚ ਬਗਾਵਤ ਕਰਵਾ ਦਿੱਤੀ ਅਤੇ ਚਾਰਟਰਡ ਪਲੇਨ ਦੇ ਨਾਲ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਬੀਜੇਪੀ ਸ਼ਾਸਤ ਸੂਬੇ ਕਰਨਾਟਕਾ ਲਿਜਾਇਆ ਗਿਆ। ਵਿਧਾਨਸਭਾ ਵਿੱਚ ਬਹੁਮੱਤ ਸਾਬਿਤ ਨਾ ਕਰਨ ਦੀ ਸੂਰਤ ਵਿੱਚ ਕਮਲਨਾਥ ਨੂੰ ਅਸਤੀਫਾ ਦੇਣਾ ਪਿਆ ਅਤੇ ਇਕ ਵਾਰ ਮੁੜ ਤੋਂ ਬੀਜੇਪੀ ਦੇ ਸ਼ਿਵਰਾਜ ਸਿੰਘ ਚੌਹਾਨ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਗਏ।

ਕਰਨਾਟਕਾ ਵਿੱਚ OPERATION LOTUS ਸਫਲ

2017 ਦੀਆਂ ਕਰਨਾਟਕਾ ਵਿਧਾਨਸਭਾ ਚੋਣਾਂ ਦੌਰਾਨ ਵੀ ਕਿਸੇ ਨੂੰ ਬਹੁਮੱਤ ਨਹੀਂ ਮਿਲਿਆ ਸੀ ਪਰ ਬੀਜੇਪੀ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੋਣ ਦੀ ਵਜ੍ਹਾ ਕਰਕੇ BJP ਨੇ ਆਪਣਾ ਮੁੱਖ ਮੰਤਰੀ ਬਣਾਇਆ ਪਰ ਵਿਧਾਨਸਭਾ ਵਿੱਚ ਬਹੁਮੱਤ ਸਾਬਿਤ ਨਾ ਕਰ ਸਕਣ ਦੀ ਵਜ੍ਹਾ ਕਰਕੇ ਬੀਜੇਪੀ ਦੀ ਸਰਕਾਰ ਡਿੱਗ ਗਈ। ਇਸ ਤੋਂ ਬਾਅਦ JDS ਦੇ 37 ਅਤੇ ਕਾਂਗਰਸ ਦੇ 80 ਵਿਧਾਇਕਾਂ ਨੇ ਮਿਲ ਕੇ ਸਰਕਾਰ ਬਣਾਈ ਪਰ 2 ਸਾਲ ਦੇ ਅੰਦਰ ਹੀ ਬੀਜੇਪੀ ਨੇ OPERATION LOTUS ਦੇ ਜ਼ਰੀਏ JDS ਅਤੇ ਕਾਂਗਰਸ ਦੀ ਗਠਜੋੜ ਸਰਕਾਰ ਨੂੰ ਡਿਗਾ ਦਿੱਤਾ। ਸਾਲ 2019 ਵਿੱਚ ਜਦੋਂ ਬਹੁਮੱਤ ਸਾਬਿਤ ਕਰਨ ਦਾ ਵੇਲਾ ਆਇਆ ਤਾਂ ਕਾਂਗਰਸ ਦੇ 12 ਅਤੇ JDS ਦੇ 3 ਬਾਗੀ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ਼ ਵੋਟ ਕੀਤਾ ਅਤੇ ਬਾਗੀਆਂ ਦੀ ਹਿਮਾਇਤ ਨਾਲ ਬੀਜੇਪੀ ਮੁੜ ਤੋਂ ਕਰਨਾਟਕਾ ਵਿੱਚ ਸਰਕਾਰ ਬਣਾਈ।

ਗੋਆ ‘ਚ BJP ਦਾ OPERATION LOTUS ਸਫਲ

2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ 17 ਸੀਟਾਂ ਜਿੱਤ ਕੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣੀ ਹਾਲਾਂਕਿ ਕਾਂਗਰਸ ਨੂੰ ਬਹੁਮੱਤ ਨਹੀਂ ਮਿਲਿਆ ਸੀ, ਪਰ 13 ਸੀਟਾਂ ਜਿੱਤਣ ਵਾਲੀ ਬੀਜੇਪੀ ਨੇ ਆਜ਼ਾਦ ਵਿਧਾਇਕਾਂ ਦੀ ਹਿਮਾਇਤ ਦੀ ਚਿੱਠੀ ਰਾਜਪਾਲ ਨੂੰ ਸੌਂਪ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਰਾਜਪਾਲ ਨੇ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਇਸ ਤਰ੍ਹਾਂ ਬਹੁਮੱਤ ਨਾ ਹੋਣ ਦੇ ਬਾਵਜੂਦ ਬੀਜੇਪੀ ਨੇ 5 ਸਾਲ ਸਰਕਾਰ ਚਲਾਈ।

ਅਰੁਣਾਚਲ ਪ੍ਰਦੇਸ਼ ‘ਚ OPERATION LOTUS ਸਫਲ

ਅਰੁਣਾਚਲ ਪ੍ਰਦੇਸ਼ ਵਿੱਚ ਬੀਜੇਪੀ ਦਾ ਵਜੂਦ ਨਾ ਦੇ ਬਰਾਬਰ ਸੀ। ਸਾਲ 2014 ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਨੇ 11 ਸੀਟਾਂ ਜਿੱਤੀਆਂ ਜਦਕਿ ਕਾਂਗਰਸ ਨੇ 42 ਸੀਟਾਂ ‘ਤੇ ਕਬਜ਼ਾ ਕਰਕੇ ਸੱਤਾ ਵਿੱਚ ਆ ਗਈ ਪਰ OPERATION LOTUS ਦੇ ਜ਼ਰੀਏ ਬੀਜੇਪੀ ਨੇ ਸਿਆਸੀ ਚੱਕਰ ਅਜਿਹਾ ਘੁਮਾਇਆ ਕਿ 2016 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਪੇਮਾ ਖਾਂਡੂ 42 ਵਿਧਾਇਕਾਂ ਨਾਲ ਪਾਰਟੀ ਛੱਡ ਕੇ ਪੀਪਲਸ ਪਾਰਟੀ ਆਫ ਅਰੁਣਾਚਲ ਪ੍ਰਦੇਸ਼ ਵਿੱਚ ਸ਼ਾਮਲ ਹੋ ਗਏ ਬਾਅਦ ਵਿੱਚੋਂ PPA ਨੇ BJP ਨਾਲ ਮਿਲ ਕੇ ਸਰਕਾਰ ਬਣਾਈ, ਬੀਜੇਪੀ ਦਾ ਓਪਰੇਸ਼ਨ ਲੋਟਸ 2 ਵਾਰ ਫੇਲ੍ਹ ਵੀ ਹੋਇਆ, ਇਹ ਸੂਬੇ ਸਨ ਰਾਜਸਥਾਨ ਅਤੇ ਮਹਾਂਰਸ਼ਟਰ।

ਰਾਜਸਥਾਨ ਵਿੱਚ OPERATION LOTUS ਫੇਲ੍ਹ

2018 ਵਿੱਚ ਕਾਂਗਰਸ ਨੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਸਰਕਾਰ ਬਣਾਈ। ਬੀਜੇਪੀ ਦੀ ਸ਼ੁਰੂ ਤੋਂ ਹੀ ਇਸ ‘ਤੇ ਨਜ਼ਰ ਸੀ। ਮੱਧ ਪ੍ਰਦੇਸ਼ ਵਿੱਚ OPEATION LOTUS ਸਫਲ ਹੋਣ ਤੋਂ ਬਾਅਦ ਬੀਜੇਪੀ ਨੇ ਰਾਜਸਥਾਨ ਵਿੱਚ ਹੱਥ ਮਾਰਨ ਦੀ ਕੋਸ਼ਿਸ਼ ਕੀਤੀ।0 ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੰਤਰੀ ਸਚਿਨ ਪਾਇਲਟ ਵਿਚਾਲੇ ਮਤਭੇਦਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਸਚਿਨ ਪਾਇਲਟ 18 ਵਿਧਾਇਕਾਂ ਨੂੰ ਲੈ ਕੇ ਗੁਰੂਗਰਾਮ ਪਹੁੰਚ ਗਏ,ਪਰ ਸਿਆਸਤ ਦੇ ਜਾਦੂਗਰ ਮੰਨੇ ਜਾਣ ਵਾਲੇ ਮੁੱਖ ਮੰਤਰੀ ਗਹਿਲੋਤ ਸਚਿਨ ਪਾਇਲਟ ‘ਤੇ ਭਾਰੀ ਪਏ। ਗਹਿਲੋਤ ਨੇ ਸਭ ਤੋਂ ਪਹਿਲਾਂ ਵਿਧਾਇਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ, ਫਿਰ ਪ੍ਰਿਯੰਕਾ ਗਾਂਧੀ ਨੇ ਸਚਿਨ ਪਾਇਲਟ ਨੂੰ ਰਾਜ਼ੀ ਕਰ ਲਿਆ। ਇਸ ਤਰ੍ਹਾਂ ਬੀਜੇਪੀ ਦੀ ਗਹਿਲੋਤ ਸਰਕਾਰ ਨੂੰ ਤੋੜਨ ਦੀ ਰਣਨੀਤੀ ਫੇਲ੍ਹ ਸਾਬਿਤ ਹੋਈ ਅਤੇ OPEATION LOTUS ਰਾਜਸਥਾਨ ਵਿੱਚ ਫੇਲ੍ਹ ਹੋ ਗਿਆ।