’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪੱਛਮੀ ਬੰਗਾਲ ਦੀ ਸਿਆਸਤ ਵਿੱਚ ਹਰ ਰੋਜ਼ ਇਕ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਲੀਡਰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਮਵਾਰ ਨੂੰ ਬੀਜੇਪੀ ਸੰਸਦ ਮੈਂਬਰ ਸੌਮਿੱਤਰ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਨੇ ਤ੍ਰਿਣਮੂਲ ਦਾ ਪੱਲਾ ਫੜ ਲਿਆ। ਸੁਜਾਤਾ ਮੰਡਲ ਨੇ ਕਿਹਾ ਕਿ ਉਹ ਖੁੱਲ੍ਹ ਕੇ ਸਾਹ ਲੈਣਾ ਚਾਹੁੰਦੀ ਹੈ ਅਤੇ ਯੋਗ ਪਾਰਟੀ ਦੀ ਇੱਕ ਯੋਗ ਆਗੂ ਬਣਨਾ ਚਾਹੁੰਦੀ ਹੈ। ਹਾਲਾਂਕਿ, ਉਨ੍ਹਾਂ ਦੇ ਪਤੀ ਨੂੰ ਇਹ ਕਦਮ ਪਸੰਦ ਨਹੀਂ ਆਇਆ।
Joining of an eminent person at Trinamool Bhavan | বিশিষ্ট ব্যক্তির তৃণমূল কংগ্রেসে যোগদান https://t.co/1rUDuouKHS
— All India Trinamool Congress (@AITCofficial) December 21, 2020
ਸੌਮਿਤਰਾ ਖਾਨ ਬੀਜੇਪੀ ਦੇ ਯੁਵਾ ਮੋਰਚੇ ਦੇ ਪ੍ਰਧਾਨ ਹਨ। ਆਪਣੀ ਪਤਨੀ ਦੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਲਗਭਗ ਰੋ ਪਏ। ਸੁਜਾਤਾ ਮੰਡਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਅਤੇ ਸਿਆਸਤ ਦੋਵੇਂ ਵੱਖਰੀਆਂ ਚੀਜ਼ਾਂ ਹਨ। ਆਪਣੇ ਪਤੀ ਦੇ ਪਾਰਟੀ ਬਦਲਣ ਦੇ ਸਵਾਲ ਉੱਤੇ, ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਤੀ ‘ਤੇ ਨਿਰਭਰ ਕਰਦਾ ਹੈ ਕਿ ਉਹ ਕੀ ਕਰਨਗੇ।
ਉੱਧਰ ਸੌਮਿੱਤਰ ਖਾਨ ਨੇ ਸਿੱਧੇ ਤੌਰ ‘ਤੇ ਰਿਸ਼ਤੇ ਨੂੰ ਖਤਮ ਕਰਨ ਦੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਮੀਡੀਆ ਦੇ ਸਾਹਮਣੇ ਕਿਹਾ ਕਿ ‘ਸਿਆਸਤ’ ਦੀ ਵਜ੍ਹਾ ਕਰਕੇ ਉਨ੍ਹਾਂ ਦਾ 10 ਸਾਲਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਤਲਾਕ ਲਈ ਕਾਗਜ਼ ਦਾਖਲ ਕਰਨਗੇ। ਖਾਨ ਨੇ ਇਹ ਵੀ ਕਿਹਾ ਕਿ ਹੁਣ ਉਹ ਬੀਜੇਪੀ ਲਈ ਹੋਰ ਸਖਤ ਮਿਹਨਤ ਕਰਨਗੇ।