The Khalas Tv Blog India ਬੀਜੇਪੀ ਲੀਡਰ ਨੇ ਕਿਸਾਨ ਅੰਦੋਲਨ ਦੀਆਂ ਦੱਸੀਆਂ ਤਿੰਨ ਕਿਸਮਾਂ
India Punjab

ਬੀਜੇਪੀ ਲੀਡਰ ਨੇ ਕਿਸਾਨ ਅੰਦੋਲਨ ਦੀਆਂ ਦੱਸੀਆਂ ਤਿੰਨ ਕਿਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਬਬੀਤਾ ਫੋਗਾਟ ਨੇ ਕਿਸਾਨਾਂ ਵੱਲੋਂ ਉਨ੍ਹਾਂ ਦੇ ਕੀਤੇ ਗਏ ਵਿਰੋਧ ਬਾਰੇ ਬੋਲਦਿਆਂ ਕਿਹਾ ਕਿ ‘ਕਿਸਾਨਾਂ ਦਾ ਵਿਰੋਧ ਕਰਨਾ ਠੀਕ ਹੈ ਪਰ ਕਿਸੇ ‘ਤੇ ਹਮਲਾ ਕਰਨਾ ਗਲਤ ਹੈ। ਬਬੀਤਾ ਫੋਗਾਟ ਨੇ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਇੱਕ ਨਹੀਂ, ਤਿੰਨ-ਤਿੰਨ ਅੰਦੋਲਨ ਚੱਲ ਰਹੇ ਹਨ। ਇੱਕ ਕਿਸਾਨ ਅੰਦੋਸਨ ਚੱਲ ਰਿਹਾ ਹੈ, ਦੂਸਰਾ ਵਿਰੋਧੀਆਂ ਦਾ ਅੰਦੋਲਨ ਚੱਲ ਰਿਹਾ ਹੈ ਅਤੇ ਤੀਸਰਾ ਫੇਸਬੁੱਕ ਅੰਦੋਲਨ ਚੱਲ ਰਿਹਾ ਹੈ। ਬਬੀਤਾ ਫੋਗਾਟ ਨੇ ਭਾਵੁਕ ਹੁੰਦਿਆਂ ਕਿਹਾ ਕਿ ਭੈਣ-ਬੇਟੀਆਂ ਨੂੰ ਗਾਲ੍ਹਾਂ ਦੇਣਾ ਸਾਡੀ ਪਰੰਪਰਾ ਨਹੀਂ ਹੈ। ਫੋਗਾਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਅੰਦੋਲਨ ਹੋਏ ਹਨ, ਜੋ ਅਸੀਂ ਸਾਰਿਆਂ ਨੇ ਵੇਖੇ ਹਨ। ਪਹਿਲਾਂ ਅੰਦੋਲਨ ਕਿਸੇ ਮੁੱਦੇ ‘ਤੇ ਹੁੰਦੇ ਸਨ ਪਰ ਹੁਣ ਤਿੰਨ ਅੰਦੋਲਨ ਚੱਲ ਰਹੇ ਹਨ। ਇੱਕ ਖੇਤ ਵਾਲਾ ਕਿਸਾਨ ਅੰਦੋਲਨ ਲੜ ਰਿਹਾ ਹੈ ਅਤੇ ਇੱਕ ਵਿਰੋਧੀ ਅਤੇ ਫੇਸਬੁੱਕ ਵਾਲਾ ਕਿਸਾਨ ਅੰਦੋਲਨ ਲੜ ਰਿਹਾ ਹੈ’।

Exit mobile version