Punjab

ਪੰਜਾਬ ਦੇ ਦੁੱ ਖਾਂ ਦਾ ਹੱਲ ਕਰੇਗਾ ਭਾਜਪਾ ਗੱਠਜੋੜ !

‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ,ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁਪ ਵੱਲੋਂ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇੱਕਠੇ ਹੋ ਕੇ ਚੋਣ ਲੜਨ ਸੰਬੰਧੀ ਰੂਪ ਰੇਖਾ ਬਾਰੇ ਦੱਸਣ ਲਈ ਇੱਕ ਪ੍ਰੈਸ ਕਾਨਫ੍ਰੰਸ ਰੱਖੀ ਗਈ। ਜਿਸ ਵਿੱਚ ਬੋਲਦਿਆਂ ਭਾਜਪਾ ਨੇਤਾ ਜੇ ਪੀ ਨੱਢਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ 65 ਸੀਟਾਂ ਤੇ ,ਪੰਜਾਬ ਲੋਕ ਕਾਂਗਰਸ ਪਾਰਟੀ 37 ਅਤੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁਪ 15 ਸੀਟਾਂ ਤੇ ਚੋਣਾਂ ਲੜੇਗਾ। ਪੰਜਾਬ ਸੁਰੱ ਖਿਆ ਦੇ ਲਿਹਾਜ਼ ਨਾਲ ਬਹੁਤ ਸੰਵੇਦਨਸ਼ੀਲ ਇਲਾਕਾ ਹੈ। ਇਸ ਲਈ ਇਥੇ ਇੱਕ ਸਥਿਰ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ। ਸਾਡੇ ਗੁਆਂਢੀ ਵੱਲੋਂ ਅਮਨ-ਸ਼ਾਂਤੀ ਭੰ ਗ ਕਰਨ ਦੀਆਂ ਕੋਸ਼ਿਸ਼ਾਂ ਦਾ ਅਸਫਲ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਤਾਂ ਹੀ ਪੰਜਾਬ ਵਿੱਚ ਸ਼ਾਂਤੀ ਤੇ ਸਥਿਰਤਾ ਸਦੀਵੀਂ ਕਾਇਮ ਰਹਿ ਸਕਦੀ ਹੈ।

ਉਹਨਾਂ ਹੋਰ ਬੋਲਦਿਆਂ ਕਿਹਾ ਕਿ ਸਿੱਖ ਗੁਰੂਆਂ ਦਾ ਬਲਿਦਾਨ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਤੇ ਪੰਜਾਬ ਇੱਕ ਅਜਿਹਾ ਸੂੱਬਾ ਹੈ ਜਿਸ  ਨੇ ਹਰ ਤਰਾਂ ਨਾਲ ਦੇਸ਼ ਨੂੰ ਅਗਵਾਈ ਦਿਤੀ ਹੈ। ਹਰ ਅੱਜ ਪੰਜਾਬ ਦੀ ਹਾਲਤ ਬਹੁਤ ਖਰਾ ਬ ਹੁੰਦੀ ਜਾ ਰਹੀ ਹੈ।  ਕਿਉਂਕਿ ਇਸ ਸਮੇਂ ਪੰਜਾਬੀਆਂ ਦੇ ਸਿਰ ਤੇ ਬਹੁਤ ਜਿਆਦਾ ਕਰਜਾ ਚੱੜ ਚੁੱਕਾ ਹੈ। ਪੰਜਾਬ ਜੀ ਆਰਥਿਕ ਹਾਲਤ ਨੂੰ ਮੁੱੜ ਸਹੀ ਕਰਨ ਲਈ ਕਿਸੇ ਸਥਿਰ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ ਤੇ ਇਹ ਸਰਕਾਰ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ,ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁਪ ਦਾ ਗਠਜੋੜ ਹੀ ਦੇ ਸਕਦਾ ਹੈ ਤੇ ਪੰਜਾਬ ਵਿੱਚ ਸਰਕਾਰ ਬਣਦੇ ਹੀ ਅਸੀਂ ਹਰ ਤਰਾਂ ਦੇ ਮਾਫੀ ਆ ਨੂੰ ਖਤ ਮ ਕਰਾਂਗੇ।

ਇਸ ਤੋਂ ਬਾਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡਾ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਵਿੱਚ ਰੱਖਣ ਦੇ ਲਈ ਪਾਕਿਸਤਾਨ ਤੋਂ ਮੈਸੇਜ ਆਇਆ ਸੀ। ਉਨ੍ਹਾਂ ਕਿਹਾ ਕਿ “ਪਾਕਿਸਤਾਨ ਤੋਂ ਮੈਨੂੰ ਮੈਸੇਜ ਆਇਆ ਕਿ ਪ੍ਰਧਾਨ ਮੰਤਰੀ ਨੇ ਇੱਕ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਮੰਤਰੀ ਮੰਡਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਮੈਂ ਇਸਦਾ ਅਹਿਸਾਨਮੰਦ ਰਹਾਂਗਾ। ਉਹ ਸਾਡੇ ਪੁਰਾਣੇ ਮਿੱਤਰ ਹਨ। ਪਰ ਜੇ ਉਹ ਕੰਮ ਨਾ ਕਰਨ ਤਾਂ ਉਨ੍ਹਾਂ ਨੂੰ ਕੱਢ ਦੇਣਾ।”

ਇਸ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਸੋ ਬੀਐਸਐਫ ਨੂੰ ਖਾਸ ਸੁਰੱ ਖਿਆ ਅਧਿਕਾਰ ਦੇਣਾ ਬਿਲਕੁਲ ਸਹੀ ਹੈ। ਇਸ ਨਾਲ ਸਰਹੱਦ ਤੇ ਹਥਿ ਆਰਾਂ ਦੀ ਸਮਗ ਲਿੰਗ ਨੂੰ ਰੋਕਿਆ ਜਾ ਸਕੇਗਾ। ਭਾਵੇਂ ਹਥਿ ਆਰਾਂ ਦੀ ਸਪਲਾਈ ਲਈ ਸਾਡਾ ਗੁਆਂਢੀ ਦੇਸ਼ ਜਿੰਮੇਵਾਰ ਹੈ ਤੇ ਇਸ ਲਈ ਡਰੋਨਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਧੂ ਵਰਗੇ ਲੋਕ ਉਹਨਾਂ ਲੋਕਾਂ ਨੂੰ ਜਾ ਕੇ ਜਫ਼ੀਆਂ ਪਾਉਂਦੇ ਹਨ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁਪ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਇੰਡਸਟਰੀ ਬਹੁੱਤ ਜਰੂਰੀ ਹੈ। ਸੋ ਸਾਡੀ ਪਾਰਟੀ  ਪਹਿਲ ਦੇ ਆਧਾਰ ਤੇ ਇੰਡਸਟਰੀ ਵਾਪਸ ਲਿਆਵੇਗੀ। ਪੰਜਾਬ ਇਸ ਵੱਕਤ  ਨੱਕੋ-ਨੱਕ ਕਰਜੇ ਵਿੱਚ ਡੁੱਬ ਚੁੱਕਾ ਹੈ ਤੇ ਪੰਜਾਬ ਦੇ ਖਰਾ ਬ ਹਾਲਾ ਤਾਂ ਨੂੰ ਸਹੀ ਕਰਨ ਲਈ ਇੱਕ ਸਥਿਰ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ।  

ਉਹਨਾਂ ਖੇਤੀਬਾੜੀ ਬਿੱਲ ਵਾਪਸ ਲੈਣ ਤੇ ਕਰਤਾਰਪੁਰ ਲਾਂਘਾ ਸਣੇ ਸਿੱਖਾਂ ਦੀਆਂ ਹੋਰ ਕਈ ਮੰਗਾ ਮੰਨਣ ਤੇ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰਜੇ ਵਿੱਚ ਡੁੱਬ ਚੁੱਕਾ ਹੈ ਤੇ ਇੰਡਸਟਰੀ ਪੂਰੀ ਤਰਾਂ ਖੱਤਮ ਹੋ ਚੁੱਕੀ ਹੈ। ਇਸ ਲਈ ਪੰਜਾਬ ਨੂੰ ਬਚਾਉਣ ਲਈ ਤਿੰਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਹੈ।