‘ਦ ਖ਼ਾਲਸ ਬਿਊਰੋ : ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਦਿੱਲੀ ਲੈ ਕੇ ਜਾ ਰਹੀ ਹੈ। ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਦਿੱਲੀ ਲਿਜਾਇਆ ਜਾ ਰਿਹਾ ਹੈ। ਐੱਨਆਈਏ ਲਾਰੈਂਸ ਬਿਸ਼ਨੋਈ ਤੋਂ 2022 ਦੇ ਇੱਕ ਕੇਸ ਵਿੱਚ ਪੁੱਛਗਿੱਛ ਕਰੇਗੀ। ਜਾਣਕਾਰੀ ਮੁਤਾਬਕ ਬਿਸ਼ਨੋਈ ਨੂੰ ਇੱਕ ਮਾਮਲੇ ਦੀ ਪੁੱਛਗਿੱਛ ਲਈ ਰਾਜਸਥਾਨ ਲਿਜਾਇਆ ਗਿਆ ਸੀ ਅਤੇ ਹੁਣ ਦਿੱਲੀ ਲਿਜਾਇਆ ਜਾਵੇਗਾ।
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਲਾਰੈਂਸ ਸਮੇਤ ਹੋਰ ਕਈ ਵੱਡੇ ਗੈਂਗਸਟਰ ਬੰਦ ਹਨ। ਬਿਸ਼ਨੋਈ ਦੇ ਖਿਲਾਫ਼ 2022 ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ। ਹਾਲਾਂਕਿ, ਕਿਸ ਮਾਮਲੇ ਵਿੱਚ ਇਹ ਐੱਫਆਈਆਰ ਦਰਜ ਕੀਤੀ ਗਈ ਹੈ, ਇਸ ਬਾਰੇ ਐੱਨਆਈਏ ਨੇ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।