India

ਬੁਰੀ ਤਰ੍ਹਾਂ ਡਿੱਗਿਆ ਭਾਰਤੀ ਸ਼ੇਅਰ ਬਜ਼ਾਰ! ਅਰਬਾਂ ਦਾ ਨੁਕਸਾਨ

ਸੈਂਸੈਕਸ (Sensex) ਦੇ ਅੰਕਾਂ ਵਿਚ ਅੱਜ ਹਫਤੇ ਦੇ ਅਖੀਰਲੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 6 ਸਤੰਬਰ ਨੂੰ ਅੱਜ (1.20%) ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਕਾਰੋਬਾਰ  81,180 ਦੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਨਿਫਟੀ (Nifti) ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਵਿੱਚ 300 ਅੰਕ ਹੇਠਾਂ ਦੀ ਗਿਰਾਵਟ ਨਾਲ ਇਹ 24,850 ਦੇ ਪੱਧਰ ‘ਤੇ ਪਹੁੰਚ ਗਈ ਹੈ।

ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 26 ਵਿੱਚ ਗਿਰਾਵਟ ਅਤੇ 4 ਵਿੱਚ ਤੇਜੀ ਦਰਜ ਕੀਤੀ ਗਈ ਹੈ। ਨਿਫਟੀ ਦੇ 50 ਸ਼ੇਅਰਾਂ ਦੇ ਵਿੱਚੋਂ 42 ਵਿੱਚ ਗਿਰਾਵਟ ਅਤੇ 8 ਵਿਚ ਤੇਜ਼ੀ ਦਰਜ ਕੀਤੀ ਗਈ ਹੈ। NSE ਦੇ ਸਾਰੇ ਸੈਕਟਰਲ ਇੰਡੈਕਸ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਜਨਤਕ ਖੇਤਰ ਦੇ ਬੈਂਕਾਂ ਦੇ ਸੂਚਕਾਂਕ ‘ਚ 3 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ –    ਦਿਲਜੀਤ ਦੋਸਾਂਝ ਤੇ ਸੰਨੀ ਦਿਓਲ ਦੀ ਜੋੜੀ ਸਭ ਤੋਂ ਵੱਡੀ ਸੀਕਵਲ ਫਿਲਮ ‘ਚ ਆਵੇਗੀ ਨਜ਼ਰ !