Others

ਅਡਾਨੀ ਦੇ ਨਿਵੇਸ਼ਕਾਂ ਦੇ 2 ਲੱਖ 75 ਹਜ਼ਾਰ ਕਰੋੜ ਡੁੱਬੇ !

ਬਿਊਰੋ ਰਿਪੋਰਟ : ਕੀ ਤੁਸੀਂ ਵੀ ਪਿੱਛਲੇ ਸਾਲਾਂ ਤੋਂ ਲਗਾਤਾਰ ਚੜ ਰਹੇ ਅਡਾਨੀ ਦੇ ਸ਼ੇਅਰ ਖਰੀਦੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਹੀ ਹੈ ਅਤੇ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਕੰਪਨੀਆਂ ‘ਤੇ ਕਰਜ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਵਿੱਚ ਭਾਰੀ ਗਿਰਾਵਟ ਦਰਜ ਹੋਈ ਹੈ । ਅਡਾਨੀ ਪੋਰਟਸ ਦੇ ਸ਼ੇਅਰਾਂ ਨੇ ਸ਼ੁੱਕਰਵਾਰ ਨੂੰ 24%, ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ ਨੇ 20% ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ ।

ਅਡਾਨੀ ਦੀ ਨੈਟਵਰਥ ਬੁੱਧਵਾਰ ਤੋਂ ਹੁਣ ਤੱਕ ਯਾਨੀ 3 ਦਿਨਾਂ ਦੇ ਅੰਦਰ 10 ਫੀਸਦੀ ਤੋਂ ਵੀ ਜ਼ਿਆਦਾ ਡਿੱਗ ਗਈ ਹੈ । ਬਲੂਮਬਰਗ ਬਿਲੀਅਨੇਰਸ ਇੰਡੈਕਸ ਦੇ ਮੁਤਾਬਿਕ ਅਡਾਨੀ ਨੂੰ 1.44 ਲੱਖ ਕਰੋੜ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ । ਅਡਾਨੀ ਦੀ ਕੰਪਨੀ ਦਾ ਮਾਰਕੇਟ ਕੈਪ ਵਿੱਚ ਘੱਟ ਹੋਇਆ ਹੈ। ਜਿਸ ਦੇ ਚੱਲਦੇ ਨਿਵੇਸ਼ਕਾਂ ਨੂੰ 2.75 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ ।

ਅਮਰੀਕੀ ਰਿਪੋਰਟ ਵਿੱਚ ਗੰਭੀਰ ਇਲਜ਼ਾਮ

ਫਾਰੇਂਸਿਕ ਫਾਇਨੇਸ਼ੀਅਲ ਰਿਸਰਚ ਫਰਮ ਹਿਂਡੇਨਬਰਗ ਨੇ ਬੁੱਧਵਾਰ ਨੂੰ ਜਾਰੀ ਰਿਪੋਰਟ ਵਿੱਚ ਦੱਸਿਆ ਹੈ ਕੀ ਅਡਾਨੀ ਗਰੁੱਪ ਦੀ 7 ਲਿਸਟੇਡ ਕੰਪਨੀਆਂ ‘ਤੇ ਕਾਫੀ ਜ਼ਿਆਦਾ ਕਰਜ ਹੈ। ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ 85ਤੋਂ ਜ਼ਿਆਦਾ ਓਵਰ ਵੈਲਿਯੂ । ਅਡਾਨੀ ਗਰੁੱਪ ਨੇ ਸ਼ੇਅਰਾਂ ਵਿੱਚ ਰੇਰਾਫੇਰੀ ਕੀਤੀ ਹੈ । ਐਕਾਉਂਟਿੰਗ ਵਿੱਚ ਧੋਖਾਧੜੀ ਕੀਤੀ ਹੈ । ਅਡਾਨੀ ਗਰੁੱਪ ਕਈ ਦਹਾਕਿਆਂ ਤੋਂ ਮਾਰਕਿਟ ਮੈਨਿਊਪੁਲੇਸ਼ਨ,ਐਕਾਉਂਟਿੰਗ ਫਰਾਡ ਅਤੇ ਮੰਨੀ ਲਾਉਂਡਰਿੰਗ ਕਰ ਰਿਹਾ ਹੈ ।

ਰਿਪੋਰਟ ਵਿੱਚ ਅਡਾਨੀ ਗਰੁੱਪ ਦੇ 3 ਵੱਡੇ ਪ੍ਰੋਜੈਕਟ

ਅਡਾਨੀ ਗਰੁੱਪ ਦੀ ਕੁੱਲ ਨੈਟਵਥ ਹੁਣ 97.5 ਬਿਲੀਅਨ ਡਾਲਰ ਹੈ ਯਾਨੀ 7.76 ਲੱਖ ਕਰੋੜ ਰੁਪਏ । ਅਡਾਨੀ ਐਂਟਰਪ੍ਰਾਈਜੇਜ ਲਿਮਟਿਡ ਦਾ 20,000 ਕਰੋੜ ਦਾ ਫਾਲੋਆਨ ਪਬਲਿਕ ਆਫਰ ਸ਼ੁੱਕਰਵਾਰ ਨੂੰ ਖੁੱਲਿਆ। ਪ੍ਰਾਈਸ ਬੈਂਡ 3 ਹਜ਼ਾਰ 112 ਤੋਂ 3 ਹਜ਼ਾਰ 276 ਰੁਪਏ ਪ੍ਰਤੀ ਸ਼ੇਅਰ ਤੈਰ ਹੋਇਆ । ਅੱਜ ਗਿਰਾਵਟ ਤੋਂ ਬਾਅਦ ਇਹ 2 ਹਜ਼ਾਰ 918 ਰੁਪਏ ਆ ਗਿਆ ਯਾਨੀ 14% ਦੀ ਗਿਰਾਵਟ । ਫੋਬ ਦੀ ਅਮੀਰਾਂ ਦੀ ਲਿਸਟ ਵਿੱਚ ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਚੌਥੇ ਨੰਬਰ ਤੋਂ 7ਵੇਂ ਨੰਬਰ ‘ਤੇ ਪਹੁੰਚ ਗਏ ਹਨ। 25 ਜਨਵਰੀ ਨੂੰ ਅਡਾਨੀ ਦੀ ਨੈਟਵਰਥ 9 ਲੱਖ 20 ਹਜ਼ਾਰ ਕਰੋੜ ਸੀ ਜੋ ਕੀ ਸ਼ੁੱਕਰਵਾਰ ਨੂੰ 7 ਲੱਖ 76 ਹਜ਼ਾਰ ਕਰੋੜ ਹੋ ਗਈ ਹੈ ।

ਬੁੱਧਵਾਰ ਨੂੰ ਅਡਾਨੀ ਟਾਂਸਮਿਸ਼ਨ 8.08%,ਅਡਾਨੀ ਪੋਰਟਸ 6.13%, ਅਡਾਨੀ ਵਿਲਮਰ 4.99%,ਅਡਾਨੀ ਪਾਵਰ 4.95%, ਅਡਾਨੀ ਟੋਟਲ ਗੈਸ 3.90%,ਅਡਾਨੀ ਗ੍ਰੀਨ ਐਨਰਜੀ 2.34% ਅਤੇ ਅਡਾਨੀ ਐਂਟਰ ਪ੍ਰਾਈਜੇਜ 1.07% ਗਿਰ ਕੇ ਬੰਦ ਹੋਏ । ਅਡਾਨੀ ਗਰੁੱਪ ਵੱਲੋਂ ਹਾਲ ਵਿੱਚ ਹੀ ਖਰੀਦੀ ਗਈਆਂ ਕੰਪਨੀਆਂ ਅੰਬੁਲਾ ਸੀਮੇਂਟ 6.96%, ACC 7.14% ਅਤੇ NDTV ਦਾ ਸ਼ੇਅਰ ਵੀ 5.00% ਡਿਗਿਆ।

ਅਡਾਨੀ ਗਰੁੱਪ ਨੇ ਇਲਜ਼ਾਮਾਂ ਨੂੰ ਕੀਤਾ ਖਾਰਜ

ਹਾਲਾਂਕਿ ਅਡਾਨੀ ਗਰੁੱਪ ਦੇ CFO ਜੁਗਸ਼ਿੰਦਰ ਸਿੰਘ ਨੇ ਰਿਪੋਰਟ ਨੂੰ ਬਕਵਾਸ ਦੱਸਿਆ ਹੈ । ਉਨ੍ਹਾਂ ਨੇ ਕਿਹਾ ਰਿਪੋਰਟ ਤੱਥਾਂ ਦੇ ਅਧਾਰਤ ਨਹੀਂ ਹੈ। ਜੋ ਇਲਜ਼ਾਮ ਲਗਾਏ ਗਏ ਹਨ ਉਹ ਬਕਵਾਸ ਹਨ। ਰਿਪੋਰਟ ਬਣਾਉਣ ਵਾਲੇ ਨੇ ਸਾਡੇ ਕੋਲੋ ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ । ਇਹ ਰਿਪੋਰਟ ਗਲਤ ਸੂਚਨਾ ਤੇ ਅਧਾਰਿਤ ਹੈ ।