The Khalas Tv Blog India ਪਤੀ ਨੇ ਪ੍ਰੇਮੀ ਨਾਲ ਕਰਵਾਇਆ ਪਤਨੀ ਦਾ ਵਿਆਹ, ਚਾਰੇ ਪਾਸੇ ਹੋ ਰਹੀ ਚਰਚਾ…
India

ਪਤੀ ਨੇ ਪ੍ਰੇਮੀ ਨਾਲ ਕਰਵਾਇਆ ਪਤਨੀ ਦਾ ਵਿਆਹ, ਚਾਰੇ ਪਾਸੇ ਹੋ ਰਹੀ ਚਰਚਾ…

Bihar NEWS, married woman, viral NEWS, love affairs

ਪਤੀ ਨੇ ਪ੍ਰੇਮੀ ਨਾਲ ਕਰਵਾਇਆ ਪਤਨੀ ਦਾ ਵਿਆਹ, ਚਾਰੇ ਪਾਸੇ ਹੋ ਰਹੀ ਚਰਚਾ...

ਚੰਡੀਗੜ੍ਹ : ਅਕਸਰ ਅਸੀਂ ਖਬਰਾਂ ਵਿੱਚ ਪਤੀ ਜਾਂ ਪਤਨੀ ਦੇ ਕਿਸੇ ਹੋਰ ਮਰਦ ਨਾਲ ਸਬੰਧਾਂ ਦੀ ਗੱਲ ਸੁਣਦੇ ਹਾਂ । ਜਿਸ ਕਾਰਨ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰ ਜੇਕ ਇਹ ਮਾਮਲਾ ਨਾਲ ਸੁਲਝੇ ਤਾਂ ਗੱਲ ਜ਼ੁਰਮ ਤੱਕ ਚਲੀ ਜਾਂਦੀ ਹੈ। ਅਜਿਹੇ ਵਿੱਚ ਬਿਹਾਰ ਦੇ ਇੱਕ ਪਤੀ ਦੇ ਫੈਸਲੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਦਿੱਤਾ। ਔਰਤ ਦੋ ਛੋਟੇ ਬੱਚਿਆਂ ਦੀ ਮਾਂ ਹੈ। ਪਤੀ ਬੱਚਿਆਂ ਦੀ ਦੇਖਭਾਲ ਕਰਨ ਲਈ ਰਾਜ਼ੀ ਹੋ ਗਿਆ ਤਾਂ ਜੋ ਉਸਦੀ ਪਤਨੀ ਆਪਣੇ ਨਵੇਂ ਜੀਵਨ ਸਾਥੀ ਨਾਲ ਕਿਸੇ ਕਿਸਾਮ ਦਾ ਬੋਝ ਨਾ ਮਹਿਸੂਸ ਕਰੇ। ਇਹ ਘਟਨਾ ਜ਼ਿਲ੍ਹੇ ਦੇ ਦਹੀਆ ਪਿੰਡ ਦੀ ਹੈ। ਇਸ ਵਿਆਹ ਦੀ ਹੁਣ ਪੂਰੇ ਜ਼ਿਲ੍ਹੇ ਵਿੱਚ ਚਰਚਾ ਹੋ ਰਹੀ ਹੈ।

ਖਬਰਾਂ ਮੁਤਾਬਕ ਅਜੇ ਕੁਮਾਰ ਦਾ ਕਾਜਲ ਨਾਲ ਵਿਆਹ 2018 ‘ਚ ਕਾਫੀ ਧੂਮ-ਧਾਮ ਨਾਲ ਹੋਇਆ ਸੀ। ਹਾਲਾਂਕਿ ਵਿਆਹ ਤੋਂ ਬਾਅਦ ਵੀ ਕਾਜਲ ਪਿੰਡ ਅੱਗਾਪੁਰ ਦੇ ਰਹਿਣ ਵਾਲੇ ਰਾਜ ਕੁਮਾਰ ਠਾਕੁਰ ਦੇ ਸੰਪਰਕ ‘ਚ ਰਹੀ। ਕਾਜਲ ਅਤੇ ਰਾਜ ਕੁਮਾਰ ਪਿਛਲੇ 5 ਸਾਲਾਂ ਤੋਂ ਇੱਕ ਦੂਜੇ ਦੇ ਪਿਆਰ ਵਿੱਚ ਸਨ। ਕਾਜਲ ਦੇ ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਵੀ ਦੋਵਾਂ ਵਿਚਾਲੇ ਗੁਪਤ ਅਫੇਅਰ ਜਾਰੀ ਰਿਹਾ। ਬਾਅਦ ਵਿੱਚ ਕਾਜਲ ਨੇ ਐਲਾਨ ਕੀਤਾ ਕਿ ਉਹ ਵਿਆਹ ਤੋਂ ਬਾਅਦ ਵੀ ਰਾਜ ਕੁਮਾਰ ਨਾਲ ਆਪਣਾ ਰਿਸ਼ਤਾ ਨਹੀਂ ਤੋੜ ਸਕਦੀ।

ਪਤਨੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ

ਪਤਨੀ ਦਾ ਨੌਜਵਾਨ ਨਾਲ ਪਿਆਰ ਦੇਖ ਪਤੀ ਨੂੰ ਤਰਸ ਆਇਆ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਨਾ ਲਿਆ ਅਤੇ ਆਪਣੀ ਪਤਨੀ ਦਾ ਉਸ ਦੇ ਪ੍ਰੇਮੀ ਨਾਲ ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਵਿਦਾ ਕਰ ਦਿੱਤਾ। ਪਤੀ ਦੀ ਇਸ ਕੁਰਬਾਨੀ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਪਤਨੀ ਦੀ ਖੁਸ਼ੀ ਲਈ ਪਤੀ ਨੇ ਪੂਰੇ ਸਮਾਜ ਦੇ ਵਿਚਕਾਰ ਸ਼ਿਵ ਮੰਦਰ ਵਿੱਚ ਉਸ ਦਾ ਵਿਆਹ ਕਰਵਾਇਆ। ਪਤੀ ਨੇ ਆਪਣੇ ਦੋ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਚੁੱਕੀ। ਇਸ ਵਿਆਹ ਨੂੰ ਦੇਖਣ ਲਈ ਹਜ਼ਾਰਾਂ ਲੋਕ ਮੰਦਰ ਪਹੁੰਚੇ।

ਪਤੀ ਨੂੰ ਕਾਜਲ ਅਤੇ ਰਾਜ ਦੇ ਰਿਸ਼ਤੇ ਬਾਰੇ ਪਹਿਲਾਂ ਤੋਂ ਨਹੀਂ ਸੀ ਪਤਾ

ਮੀਡੀਆ ਰਿਪੋਰਟ ਮੁਤਾਬਕ ਅਜੇ ਨੇ ਕਿਹਾ ਕਿ ਉਸ ਨੂੰ ਕਾਜਲ ਅਤੇ ਰਾਜ ਦੇ ਰਿਸ਼ਤੇ ਬਾਰੇ ਪਹਿਲਾਂ ਨਹੀਂ ਪਤਾ ਸੀ। ਹਾਲ ਹੀ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਾਜਲ ਅਤੇ ਰਾਜਕੁਮਾਰ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖਿਆ ਸੀ। ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਘਟਨਾ ਬਾਰੇ ਦੱਸਿਆ ਤਾਂ ਮੈਂ ਪਹਿਲਾਂ ਤਾਂ ਹੈਰਾਨ ਰਹਿ ਗਿਆ। ਹਾਲਾਂਕਿ, ਮੈਂ ਉਸਨੂੰ ਆਪਣੇ ਵਿਆਹੁਤਾ ਬੰਧਨ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ। ਉਸ ਨਾਲ ਵਿਆਹ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਉਹ ਰਾਜਕੁਮਾਰ ਨਾਲ ਰਿਸ਼ਤੇ ਵਿਚ ਸੀ।

ਅਜੇ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਵਿਆਹ ਸ਼ਿਵ ਮੰਦਰ ‘ਚ ਆਪਣੇ ਪ੍ਰੇਮੀ ਨਾਲ ਕਰਵਾ ਦਿੱਤਾ। ਹੁਣ ਮੇਰਾ ਆਪਣੀ ਪਤਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਾਜਲ ਨੇ ਕਿਹਾ ਕਿ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਕੇ ਖੁਸ਼ ਹੈ। ਅਸੀਂ ਪਿਛਲੇ 5 ਸਾਲਾਂ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਤੇ ਇਕੱਠੇ ਰਹਿਣਾ ਚਾਹੁੰਦੇ ਹਾਂ। ਵਿਆਹ ਤੋਂ ਬਾਅਦ ਰਾਜਕੁਮਾਰ ਨੇ ਕਿਹਾ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਅਸੀਂ ਪਿਛਲੇ ਪੰਜ ਸਾਲਾਂ ਤੋਂ ਗੁਪਤ ਰੂਪ ਵਿੱਚ ਮਿਲਦੇ ਸਾਂ। ਅਸੀਂ ਇਸ ਵਿਆਹ ਤੋਂ ਬਹੁਤ ਖੁਸ਼ ਹਾਂ।

Exit mobile version