Punjab

ਨਿੱਝਰ ਮਾਮਲੇ ‘ਚ ਕੈਨੇਡਾ ਦਾ ਭਾਰਤ ਖਿਲਾਫ ਵਪਾਰ ਨੂੰ ਲੈ ਕੇ ਵੱਡਾ ਤੇ ਸਖਤ ਫੈਸਲਾ !

ਬਿਉਰੋ ਰਿਪੋਰਟ : ਕੈਨੇਡਾ ਨੇ ਭਾਰਤ ਦੇ ਖ਼ਿਲਾਫ਼ ਇੱਕ ਸਖ਼ਤ ਫ਼ੈਸਲਾ ਲਿਆ ਹੈ । ਦੋਵਾਂ ਦੇਸ਼ਾਂ ਦੇ ਵਿਚਾਲੇ ਫ੍ਰੀ ਟਰੇਡ ਨੂੰ ਲੈ ਕੇ ਗੱਲਬਾਤ ਅੱਗੇ ਨਹੀਂ ਵਧੇਗੀ । ਕੈਨੇਡਾ ਦੀ ਸਨਅਤੀ ਮੰਤਰੀ ਮੈਰੀ ਐਨ ਜੀ ਨੇ ਕਿਹਾ ਜਦੋਂ ਤੱਕ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਭਾਰਤ ਜਾਂਚ ਵਿੱਚ ਸਹਿਯੋਗ ਨਹੀਂ ਕਰੇਗਾ ਤਾਂ ਤੱਕ ਅਸੀਂ ਅੱਗੇ ਵਪਾਰਕ ਗੱਲਬਾਤ ਨਹੀਂ ਨਹੀਂ ਕਰਾਂਗੇ। ਸਨਅਤੀ ਮੰਤਰੀ ਮੈਰੀ ਨੇ ਕਿਹਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਜਾਂਚ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਡੀ ਧਰਤੀ’ ਤੇ ਸਾਡੇ ਨਾਗਰਿਕ ਦਾ ਕਤਲ ਕਰ ਦਿੱਤਾ ਗਿਆ ਹੈ,ਕੀ ਅਸੀਂ ਇਸ ਨੂੰ ਹੋਣ ਦੇਈਏ ।

ਸੈਨ ਫਰਾਂਸਿਸਕੋ ਵਿੱਚ ਏਸ਼ੀਅਨ ਪੈਸੀਫਿਕ ਇਕਨਾਮਿਕ ਕਾਰਪੋਰੇਸ਼ਨ ਸੰਮੇਲਨ ਦੌਰਾਨ ਮੰਤਰੀ ਮੈਰੀ ਐਨਜੀ ਕਿਹਾ ਮੇਰਾ ਕੰਮ ਹੈ ਕੈਨੇਡਾ ਦੇ ਬਿਜ਼ਨਸਮੈਨ ਅਤੇ ਨਿਵੇਸ਼ਕਾਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦੇਵਾਂ। ਭਾਰਤ ਦੇ ਨਾਲ ਜਿਹੜਾ ਉਹ ਕਾਰੋਬਾਰ ਕਰ ਰਹੇ ਹਨ ਉਹ ਕਰਦੇ ਰਹਿਣ ਮੈਂ ਉਨ੍ਹਾਂ ਦੇ ਲਈ ਹਮੇਸ਼ਾ ਮੌਜੂਦ ਹਾਂ।

ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਜਸਟਿਨ ਨੇ ਵੀ ਤਿੰਨ ਦਿਨ ਪਹਿਲਾਂ ਇੱਕ ਵਾਰ ਮੁੜ ਤੋਂ ਹਰਦੀਪ ਸਿੰਘ ਨਿੱਝਰ ਦਾ ਮਾਮਲਾ ਚੁੱਕਿਆ ਸੀ ਟਰੂਡੋ ਨੇ ਕਿਹਾ ਸੀ ਸ਼ੁਰੂ ਤੋਂ ਹੀ ਜਦੋਂ ਮੈਨੂੰ ਨਿੱਝਰ ਮਾਮਲੇ ਵਿੱਚ ਭਾਰਤੀ ਸਰਕਾਰ ਦੇ ਏਜੰਟ ਦੇ ਹੱਥ ਹੋਣ ਬਾਰੇ ਪਤਾ ਚੱਲਿਆ ਤਾਂ ਅਸੀਂ ਉਨ੍ਹਾਂ ਨੂੰ ਪੁੱਛਣ ਦੇ ਲਈ ਭਾਰਤ ਪਹੁੰਚੇ ।

ਜਸਟਿਨ ਟਰੂਡੋ ਨੇ ਕਿਹਾ ਸੀ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ.। ਅਸੀਂ ਸਾਰੇ ਭਾਈਵਾਲਾ ਨਾਲ ਕੰਮ ਕਰ ਰਹੇ ਹਾਂ ਅਤੇ ਜਾਂਚ ਏਜੰਸੀਆਂ ਇਸ ‘ਤੇ ਕੰਮ ਕਰ ਰਹੀਆਂ ਹਨ। ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੇ ਰਾਜ ਨਾਲ ਖੜ੍ਹਾ ਰਹੇਗਾ । ਜਿਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਸਨਅਤੀ ਮੰਤਰੀ ਪੀਯੂਸ਼ ਗੋਇਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।

ਜੈਸ਼ੰਕਰ ਦਾ ਬਿਆਨ

ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਭਾਰਤ ਨੇ ਇਕ ਵਾਰ ਫਿਰ ਕਿਹਾ ਸੀ ਕਿ ਉਹ ਜਾਂਚ ਤੋਂ ਇਨਕਾਰ ਨਹੀਂ ਕਰ ਰਿਹਾ ਹੈ ਅਤੇ ਕੈਨੇਡਾ ਨੂੰ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਕਿਸੇ ਵੀ ਜਾਂਚ ਤੋਂ ਇਨਕਾਰ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੂੰ ਨਿੱਝਰ ਦੇ ਕਤਲ ‘ਚ ਭਾਰਤ ਸਰਕਾਰ ਦੇ ਏਜੰਟ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਇਲਜ਼ਾਮਾਂ ‘ਤੇ ਸਬੂਤ ਦੇਣ ਲਈ ਕਿਹਾ ਹੈ।

ਪੀਯੂਸ਼ ਗੋਇਲ ਦਾ ਕੈਨੇਡਾ ਦੀ ਸਨਅਤੀ ਮੰਤਰੀ ਨੂੰ ਜਵਾਬ

ਸਨਅਤੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਫ੍ਰੀ ਟਰੇਡ ਸਮਝੌਤੇ ‘ਤੇ ਗੱਲਬਾਤ ਹੋ ਰਹੀ ਸੀ । ਪਰ ਕੈਨੇਡਾ ਦੇ ਵੱਲੋਂ ਲਗਾਏ ਗਏ ਬਿਨਾਂ ਅਧਾਰ ਦੇ ਇਲਜ਼ਾਮਾਂ ਨੇ ਇਸ ਨੂੰ ਰੋਕ ਦਿੱਤਾ ਹੈ । ਉਨ੍ਹਾਂ ਨੇ ਫ੍ਰੀ ਟਰੇਡ ‘ਤੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ । ਪੀਯੂਸ਼ ਗੋਇਲ ਨੇ ਕਿਹਾ ਕੈਨੇਡਾ ਦੇ ਸਿਆਸਤਦਾਨਾਂ ਦੇ ਦਿਮਾਗ਼ ਵਿੱਚ ਕੁਝ ਗ਼ਲਤ ਫੈਮੀਆਂ ਹਨ ਜਿਸ ਦਾ ਕੋਈ ਅਧਾਰ ਨਹੀਂ ਹੈ । ਉਨ੍ਹਾਂ ਕਿਹਾ ਇਸ ਨਾਲ ਕੈਨੇਡਾ ਦਾ ਹੀ ਨੁਕਸਾਨ ਹੋਏਗਾ ਭਾਰਤ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ । ਭਾਰਤ ਦਾ ਬਾਜ਼ਾਰ ਬਹੁਤ ਵੱਡਾ ਹੈ ਸਾਡਾ ਦੇਸ਼ ਦੁਨੀਆ ਨੂੰ ਮੌਕੇ ਦੇ ਰਿਹਾ ਹੈ।