India

ਲਾੜੀ ਦੇ ਗਲ ‘ਚ ਹਾਰ ਪਾਉਂਦੇ ਲਾੜਾ ਹੇਠਾਂ ਡਿੱਗ ਗਿਆ ! ਫਿਰ ਸਾਹ ਖ਼ਤਮ !

ਬਿਊਰੋ ਰਿਪੋਰਟ : ਇੱਕ ਵਿਆਹ ਵਿੱਚ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਲਾੜਾ ਸਟੇਜ ‘ਤੇ ਲਾੜੀ ਨੂੰ ਜੈਮਾਲਾ ਪਾਉਣ ਵਿੱਚ ਲੱਗਿਆ ਸੀ ਕਿ ਉਹ ਹੇਠਾਂ ਡਿੱਗ ਗਿਆ ਅਤੇ ਫਿਰ ਨਹੀਂ ਉੱਠ ਸਕਿਆ । ਪਰਿਵਾਰ ਲਾੜੇ ਨੂੰ ਫੌਰਨ ਪ੍ਰਾਈਵੇਟ ਹਸਪਤਾਲ ਵਿੱਚ ਲੈਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਪਰ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ ।

ਲਾੜਾ ਪਰਿਵਾਰ ਨੂੰ ਅਲਰਟ ਕਰਦਾ ਰਿਹਾ

ਵਿਆਹ ਦੇ ਦੌਰਾਨ ਲਾੜੇ ਦੀ ਮੌਤ ਦੀ ਘਟਨਾ ਬਿਹਾਰ ਤੋਂ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਵਿਆਹ ਵਿੱਚ ਡੀਜੇ ਦੀ ਆਵਾਜ਼ ਇੰਨੀ ਜ਼ਿਆਦਾ ਤੇਜ਼ ਸੀ ਕਿ ਲਾੜੇ ਦੀ ਤਬੀਅਤ ਖਰਾਬ ਹੋਣ ਲੱਗੀ । ਉਸ ਦੇ ਕਈ ਵਾਰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਆਵਾਜ਼ ਘੱਟ ਕਰਨ ਦੇ ਲਈ ਕਿਹਾ ਪਰ ਕਿਸੇ ਨੇ ਲਾੜੇ ਦੀ ਗੱਲ ਨਹੀਂ ਸੁਣੀ । ਡੀਜੇ ਦੀ ਆਵਾਜ਼ ਨਾਲ ਲਗਾਤਾਰ ਉਸ ਦੀ ਤਬੀਅਤ ਖਰਾਬ ਹੁੰਦੀ ਰਹੀ । ਅਖੀਰਕਾਰ ਉਹ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਲਾੜਾ ਜੈਮਾਲਾ ਦੌਰਾਨ ਹੇਠਾਂ ਡਿੱਗ ਗਿਆ । ਪਰਿਵਾਰ ਨੇ ਸਮਝਿਆ ਉਹ ਬੇਹੋਸ਼ ਹੋ ਗਿਆ ਹੈ ਪਰ 30 ਸਾਲ ਦਾ ਸੁਰਿੰਦਰ ਮਰ ਚੁੱਕਿਆ ਸੀ । ਅਸੀਂ ਇਹ ਦਾਅਵੇ ਨਾਲ ਨਹੀਂ ਕਹਿ ਰਹੇ ਹਾਂ ਕਿ ਡੀਜੇ ਦੀ ਆਵਾਜ਼ ਹੀ ਮੌਤ ਦਾ ਕਾਰਨ ਹੋ ਸਕਦਾ ਹੈ । ਪਰ ਜੇਕਰ ਕਿਸੇ ਦੀ ਤਬੀਅਤ ਖਰਾਬ ਹੋਵੇ ਤਾਂ ਤੇਜ਼ ਆਵਾਜ਼ ਕਿਧਰੇ ਨਾ ਕਿਧਰੇ ਉਸ ਨੂੰ ਹੋਰ ਪਰੇਸ਼ਾਨ ਕਰ ਸਕਦੀ ਹੈ ਅਤੇ ਦਿਲ ‘ਤੇ ਵੀ ਅਸਰ ਪਾ ਸਕਦੀ ਹੈ । ਲਾੜੇ ਸੁਰਿੰਦਰ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਵੀ ਇਸ ਨੂੰ ਇੱਕ ਕਾਰਨ ਦੱਸਿਆ ਹੈ।

ਪਰਿਵਾਰ ਨੇ ਸਮੇ ਸਿਰ ਨਹੀਂ ਸਮਝੇ ਹਾਲਾਤ

ਜੇਕਰ ਪਰਿਵਾਰ ਨੇ ਲਾੜੇ ਸੁਰਿੰਦਰ ਦੀ ਗੱਲ ਸੁਣ ਲਈ ਹੁੰਦੀ ਤਾਂ ਉਹ ਸ਼ਾਇਦ ਬਚ ਸਕਦਾ ਸੀ । ਪਹਿਲਾਂ ਦਿਲ ਦਾ ਦੌਰਾ ਕਿਸੇ ਨੂੰ ਪੈਂਦਾ ਸੀ ਤਾਂ ਅਕਸਰ ਕਿਹਾ ਜਾਂਦਾ ਸੀ ਕਿ ਉਹ ਉਮਰ ਦਰਾਜ ਲੋਕਾਂ ਨੂੰ ਹੁੰਦਾ ਹੈ ਪਰ ਕੋਵਿਡ ਤੋਂ ਬਾਅਦ ਨੌਜਵਾਨਾਂ ਵਿੱਚ ਲਗਾਤਾਰ ਇਹ ਵੱਧ ਦਾ ਜਾ ਰਿਹਾ ਹੈ । ਫਿਟਨੈੱਸ ਵੀ ਇਸ ਦਾ ਪੈਮਾਨਾ ਨਹੀਂ ਹੈ । ਬੀਤੇ ਦਿਨ ਅਦਾਕਾਰ ਸੁਸ਼ਮਿਤਾ ਸੈਨ ਜੋ ਕਿ ਰੋਜ਼ਾਨਾ ਕਸਰਤ ਨਾਲ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਰੱਖ ਦੀ ਹੈ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ । ਸੈਨ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸਾਂਝੀ ਕੀਤੀ ਸੀ । ਸੁਸ਼ਮਿਤਾ ਸੈਨ ਨੇ ਰੱਬ ਤੋਂ ਮਿਲੀ ਦੂਜੀ ਜ਼ਿੰਦਗੀ ਦੇ ਲਈ ਸ਼ੁੱਕਰਾਨਾ ਕੀਤਾ ਸੀ ।