India

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਨਾਲ ਹੀ ਕੀਤਾ ਪੇਸ਼

ਖਾਲਸ ਬਿਊਰੋ:ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਨਾਲ ਹੀ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ ਹੈ । ਭਾਰਤੀ ਜਨਤਾ ਪਾਰਟੀ ਨਾਲ ਆਪਣੀ ਭਾਈਵਾਲੀ ਖਤਮ ਕਰਨ ਤੋਂ ਬਾਅਦ ਨੀਤੀਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ । ਹੁਣ ਉਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੀ ਰਾਸ਼ਟਰੀ ਜਨਤਾ ਦਲ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਣਗੇ,160 ਵਿਧਾਇਕਾਂ ਦੇ ਸਮਰਥਨ ਦਾ ਵੀ ਦਾਅਵਾ ਉਹਨਾਂ ਪੇਸ਼ ਕਰ ਚੁੱਕੇ ਹਨ ।

ਨਵੀਂ ਸਰਕਾਰ ਬਣਾਉਣ ਦੇ ਲਈ ਦਾਅਵੇਦਾਰੀ ਵੀ ਉਹਨਾਂ ਵੱਲੋਂ ਅਸਤੀਫ਼ਾ ਦੇਣ ਦੇ ਨਾਲ ਹੀ ਪੇਸ਼ ਕਰ ਦਿੱਤੀ ਗਈ ਹੈ ।ਭਾਵ ਜਨਤਾ ਦਲ ਯੂਨਾਇਟਡ ਪਾਰਟੀ ਹੁਣ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਬਿਹਾਰ ਦੀ ਸੱਤਾ ‘ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਵਿੱਚ ਹੈ ।
ਬਿਹਾਰ ਦੀ ਸਿਆਸਤ ਹੁਣ ਕਾਫੀ ਗਰਮਾ ਗਈ ਹੈ।ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸੰਨ 2014 ਵਿੱਚ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਤੀਸ਼ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦਿੱਤਾ ਸੀ ਪਰ ਦੋ ਸਾਲ ਬਾਅਦ ਬਿਹਾਰ ਵਿੱਚ ਨੀਤੀਸ਼ ਕੁਮਾਰ ਦਾ ਬੀਜੇਪੀ ਨਾਲ ਮੁੱੜ ਤੋਂ ਸੰਗਠਨ ਹੋ ਗਿਆ ਸੀ।ਉਹਨਾਂ ਬਾਰੇ ਦੱਸਣਯੋਗ ਗੱਲ ਇਹ ਵੀ ਹੈ ਕਿ ਉਹ ਬਿਹਾਰ ਵਿੱਚ 22 ਸਾਲਾਂ ਦੇ ਵਕਫੇ ਵਿੱਚ 7 ਵਾਰ ਮੁੱਖ ਮੰਤਰੀ ਬਣੇ ਹਨ।