'ਦ ਖ਼ਾਲਸ ਬਿਊਰੋ : ਅਮਰੀਕਾ ਦੇ ਅਖ਼ਬਾਰ ਦਿ ਨਿਊ ਯਾਰਕ ਟਾਈਮਜ਼ ਨੇ ਆਪਣੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਇਜ਼ ਰਾਈਲ ਦੇ ਜਾ ਸੂਸੀ ਸਾਫ ਟਵੇਅਰ ਪੈਗਾ ਸਸ ਕਾਰਨ ਨਵਾਂ ਵਿ ਵਾਦ ਪੈਦਾ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਸਾਲ 2017 ਵਿੱਚ ਇਜ਼ ਰਾਈਲ ਨਾਲ ਹਥਿ ਆਰਾਂ ਦੇ ਵੱਡੇ ਸੌਦੇ ਵਿੱਚ ਮਿਜ਼ਾ ਈਲ ਸਿਸਟਮ ਤੋਂ ਇਲਾਵਾ ਪੈਗਾ ਸਸ ਵੀ ਖਰੀਦਿਆ ਸੀ। ਇਹ ਸੌਦਾ 2 ਅਰਬ ਡਾਲਰ ਦਾ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੀ ਐੱਫ ਬੀ ਆਈ ਨੇ ਵੀ ਪੈਗਾ ਸਸ ਨੂੰ ਖਰੀਦਿਆ ਸੀ ਤੇ ਇਸ ਨੂੰ ਟੈਸਟ ਕੀਤਾ ਸੀ। ਦਿ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜੁਲਾਈ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਤੋਂ ਬਾਅਦ ਤੱਤਕਾਲੀ ਇਜ਼ ਰਾਈਲੀ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਭਾਰਤ ਦੀ ਸਰਕਾਰੀ ਯਾਤਰਾ ਕੀਤੀ। ਜੂਨ 2019 ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਕੌਂਸਲ ਵਿੱਚ ਇਜ਼ ਰਾਈਲ ਦਾ ਸਮਰਥਨ ਕੀਤਾ ਤਾਂ ਜੋ ਫਲਸਤੀਨੀ ਮਨੁੱਖੀ ਅਧਿਕਾਰ ਸੰਗ ਠਨ ਨਿਗਰਾਨ ਦਾ ਦਰਜਾ ਨਾ ਮਿਲ ਸਕੇ। ਇਹ ਫਲਸਤੀਨ ਲਈ ਪਹਿਲਾ ਮੌਕਾ ਸੀ।ਦਿ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਰਿੰਦਰ ਮੋਦੀ ਸਰਕਾਰ ਨੇ ਪੈਗਾ ਸਸ ਦੀ ਖਰੀਦ ਨੂੰ ਨਾ ਤਾਂ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।
ਪਿਛਲੇ ਸਾਲ, ਪੈਗਾ ਸਸ ਜਾ ਸੂਸੀ ਸਾਫਟਵੇਅਰ ਨੇ ਕਈ ਦੇਸ਼ਾਂ ਦੇ ਰਾਜਨੇਤਾਵਾਂ, ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੀਆਂ ਕਾਲਾਂ ਰਿਕਾਰਡ ਕਰਨ ਦੀ ਰਿਪੋਰਟ ਕੀਤੀ ਸੀ।
ਇਸ ਵਿਚ ਭਾਰਤ ਦਾ ਨਾਂ ਵੀ ਸ਼ਾਮਲ ਸੀ। ਵਿਰੋ ਧੀ ਪਾਰਟੀਆਂ ਨੇ ਇਸ ਲਈ ਸਰਕਾਰ ਦੀ ਆਲੋ ਚਨਾ ਕੀਤੀ ਸੀ ਅਤੇ ਜਵਾਬ ਮੰਗਿਆ ਸੀ।