ਪੀ.ਐੱਫ. (PF) ਖਾਤਾਧਾਰਕਾਂ ਲਈ ਵੱਡੀ ਖ਼ਬਰ ਹੈ। ਪੀ.ਐੱਫ. ਖਾਤਾਧਾਰਕ ਨੂੰ ਇੱਕ ਨਵੀਂ ਅਪਡੇਟ ਕਰਵਾਉਣੀ ਪਵੇਗੀ, ਨਹੀਂ ਤਾਂ ਪੈਸੇ ਕਢਵਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨ ਪੈ ਸਕਦਾ ਹੈ। ਪੀ.ਐੱਫ. ਦੇ ਨਿਯਮਾਂ ਮੁਤਾਬਕ ਤੁਸੀਂ ਆਪਣੇ ਪੀਐਫਓ ਖਾਤੇ ਵਿੱਚ ਜਮ੍ਹਾ ਕੁਝ ਹਿੱਸਾ ਕਢਵਾ ਸਕਦੇ ਹੋ। ਹੁਣ ਪੀ.ਐੱਫ.ਅਕਾਊਂਟ ‘ਚ ਨੌਮੀਨੇਸ਼ਨ ਨੂੰ ਜੋੜੇ ਬਿਨ੍ਹਾਂ ਕੋਈ ਵੀ ਪੈਸਾ ਨਹੀਂ ਕਢਵਾਇਆ ਜਾ ਸਕਦੇ। ਈਪੀਐਫਓ ਆਨਲਾਈਨ ਵਿਧੀ ਤੋਂ ਈ-ਨੌਮਿਨੀ ਜੋੜਨ ਦਾ ਮੌਕਾ ਦੇ ਰਿਹਾ ਹੈ। ਜੇਕਰ ਖਾਤਾਧਾਰਕ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਪੈਸੇ ਕਢਵਾਉਣ ਵਿੱਚ ਦਿੱਕਤ ਹੋ ਸਕਦੀ ਹੈ। ਹੁਣ ਈ-ਨੌਮਿਨੀ ਜੋੜਨਾਂ ਜ਼ਰੂਰੀ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਲਈ ਕੋਈ ਤਰੀਕ ਨਹੀਂ ਰੱਖੀ ਗਈ। ਇਸ ਦੇ ਬਿਨਾਂ ਕਿਸੇ ਵੀ ਅਕਾਊਂਟ ‘ਚੋ ਪੈਸੇ ਕੱਢਣਾ ਮੁਸ਼ਕਲ ਹੋ ਜਾਵੇਗਾ।
ਘਰ ਬੈਠੋ ਇਸੇ ਤਰ੍ਹਾਂ ਨੋਮੀਨੇਸ਼ਨ ਕਰ ਸਕਦੇ ਹੋ
ਤੁਸੀਂ ਪੀਐਫਟੀ ਵਿਚ ਘਰ ਬੈਠੇ ਹੀ ਨੋਮੀਨੇਸ਼ਨ ਕਰ ਸਕਦੇ ਹੋ, ਜਿਸ ਦੇ ਲਈ ਸਭ ਤੋਂ ਪਹਿਲਾਂ EPFO ਦੀ ਵੈੱਬਸਾਈਟ ‘ਤੇ ਜਾ ਕੇ ਲਾਗਿਨ ਕਰਨਾ ਪਵੇਗਾ। ਜਿਸ ਤੋਂ ਬਾਅਦ ਸਰਵਿਸ ਟੈਬ ‘ਤੇ ਜਾ ਕੇ ‘ਕਰਮਚਾਰੀ’ ਵਿਕਲਪ ਨੂੰ ਚੁਣੋ ਅਤੇ ਆਪਣਾ ਈਮੇਲ ਅਤੇ ਪਾਸਵਰਡ ਦਰਜ ਕਰਕੇ ਸਾਈਨ ਇਨ ਕਰੋ। ਮੈਨੇਜ ਸੈਕਸ਼ਨ ‘ਤੇ ਜਾ ਕੇ ਅਤੇ ਲਿੰਕ ਈ-ਨੋਮੀਨੇਸ਼ਨ ‘ਤੇ ਕਲਿੱਕ ਕਰੋ। ‘ਹੁਣ ਨੋਮੀਨੇਸ਼ਨ ਦੇ ਵੇਰਵਿਆਂ ‘ਤੇ ਕਲਿੱਕ ਕਰੋ ਅਤੇ ਸਾਂਝਾ ਕਰੋ। ਹੁਣ ਸੇਵ ਈਪੀਐਫ ਨੋਮੀਨੇਸ਼ਨ ‘ਤੇ ਕਲਿੱਕ ਕਰੋ। ਈ-ਸਾਈਨ ‘ਤੇ ਕਲਿੱਕ ਕਰਕੇ ਨੋਮੀਨੇਸ਼ਨ ਸ਼ੇਅਰ ਤੈਅ ਕਰੋ। ਹੁਣ OTP ਲਈ ‘ਈ-ਸਾਈਨ’ ‘ਤੇ ਕਲਿੱਕ ਕਰੋ। ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ‘ਤੇ OTP ਆਵੇਗਾ, ਇਸ ਨੂੰ ਸਬਮਿਟ ਕਰਕੇ ਇਸ ਪੂਰੇ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।