India

ਕੇਜਰੀਵਾਲ ਦੇ ਹੱਕ ’ਚ ਅਦਾਲਤ ਦਾ ਵੱਡਾ ਫੈਸਲਾ! ‘ED 60 ਕਰੋੜ ਦਾ ਮਨੀ ਟਰੇਲ ਸਾਬਿਤ ਨਹੀਂ ਕਰ ਸਕੀ!’ ’ਏਜੰਸੀ ਦਾ ਵਤੀਰਾ ਪੱਖਪਾਤੀ!’

ਬਿਉਰੋ ਰਿਪੋਰਟ – ਦਿੱਲੀ ਹਾਈਕੋਰਟ ਨੇ ਕੇਜਰੀਵਾਲ ਨੂੰ ਵੱਡਾ ਝਟਕਾ ਦਿੰਦੇ ਹੋਏ ਈਡੀ ਦੀ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਜ਼ਮਾਨਤ ‘ਤੇ ਫਿਲਹਾਲ ਰੋਕ ਲੱਗਾ ਦਿੱਤਾ ਹੈ। ਪਰ ਇਸ ਦੌਰਾਨ ਦਿੱਲੀ ਦੀ ਜਿਸ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਸੀ, ਉਸ ਦਾ ਡਿਟੇਲ ਆਰਡਰ ਆ ਗਿਆ ਹੈ, ਇਸ ਵਿੱਚ ED ਵੱਲੋਂ ਚਲਾਏ ਜਾ ਰਹੇ ਕੇਸ ਨੂੰ ਲੈ ਕੇ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ।

ਨਿਚਲੀ ਅਦਾਲਤ ਨੇ ਕਿਹਾ 60 ਕਰੋੜ ਦਾ ਮਨੀ ਟਰੇਲ ED ਸਾਬਿਤ ਨਹੀਂ ਕਰ ਸਕੀ ਹੈ। ਯਾਨੀ ਐਨਫੋਰਸਮੈਂਟ ਡਾਇਰੈਕਟਰੇਟ ਨੇ ਜਿਹੜਾ 60 ਕਰੋੜ ਦੇ ਲੈਣ-ਦੇਣ ਦਾ ਇਲਜ਼ਾਮ ਲਗਾਇਆ ਸੀ ਉਸ ਨੂੰ ਸਾਹਮਣੇ ਨਹੀਂ ਲਿਆ ਸਕੀ ਹੈ। ਈਡੀ ਨੇ ਇਲਜ਼ਾਮ ਲਗਾਇਆ ਸੀ ਕਿ ਗੋਆ ਚੋਣਾਂ ਵਿੱਚ ਕਥਿੱਤ ਸ਼ਰਾਬ ਘੁਟਾਲੇ ਦਾ ਪੈਸਾ ਖ]ਰਚ ਹੋਇਆ ਅਦਾਲਤ ਨੇ ਕਿਹਾ ਉਹ ਵੀ ਈਡੀ ਸਾਬਤ ਨਹੀਂ ਕਰ ਸਕੀ ਹੈ। ਸਿਰਫ਼ ਇੰਨਾ ਹੀ ਨਹੀਂ, ਰਾਊਜ਼ ਐਵੇਨਿਊ ਕੋਰਟ ਨੇ ਇਹ ਵੀ ਕਿਹਾ ਹੈ ਕਿ ਈਡੀ ਇਸ ਪੂਰੇ ਕੇਸ ਵਿੱਚ ਪੱਖਪਾਤੀ ਨਜ਼ਰ ਆ ਰਹੀ ਹੈ।

ਸਬੰਧਿਤ ਖ਼ਬਰ – AAP ਅਤੇ ਕਾਂਗਰਸ ਉਮੀਦਵਾਰ ਮੋਹਿੰਦਰ ਭਗਤ ਨੇ ਭਰੇ ਨਾਮਜ਼ਦਗੀ ਪੱਤਰ