ਬਿਉਰੋ ਰਿਪੋਰਟ – NIA ਨੇ ਪਿਛਲੇ ਸਾਲ ਮਾਰਚ 2023 ਨੂੰ ਲੰਡਨ (LONDON) ਵਿੱਚ ਭਾਰਤੀ ਹਾਈ ਹਾਈਕਮਿਸ਼ਨ (INDIAN HIGH COMMISSION) ਦੇ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਨਾਗਰਿਕ ਇੰਦਰਪ੍ਰਤਾਪ ਸਿੰਘ ਗਾਬਾ (INDERPARTAP SINGH GABA) ਦੇ ਖਿਲਾਫ਼ ਚਾਰਜਸ਼ੀਟ ਦਾਇਰ (CHARGSHEET FILE) ਕਰ ਦਿੱਤੀ ਹੈ। ਖਾਲਿਸਤਾਨ ਹਮਾਇਤੀ ਮੁਲਜ਼ਮ ਗਾਬਾ ਬੀਤੇ ਸਾਲ ਹੀ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਫੜਿਆ ਗਿਆ ਸੀ। ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ (GOLDEN TEMPLE)ਮੱਥਾ ਟੇਕਣ ਦੇ ਲਈ ਪਹੁੰਚਿਆ ਸੀ।
NIA ਦਾ ਦਾਅਵਾ ਹੈ ਕਿ ਇੰਦਰਪ੍ਰੀਤ ਸਿੰਘ ਗਾਬਾ ਬ੍ਰਿਟੇਨ ਦਾ ਨਾਗਰਿਕ ਹੈ ਅਤੇ ਉਹ ਹਾਊਂਸਲੋ ਵਿੱਚ ਰਹਿੰਦਾ ਹੈ। ਮੂਲ ਰੂਪ ਵਿੱਚ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਬ੍ਰਿਟੇਨ ਦੀ ਨਾਗਰਿਕਤਾ ਲਈ ਹੋਈ ਹੈ। ਇੰਦਰਪ੍ਰਤਾਪ ਸਿੰਘ ਗਾਬਾ ਨੇ ਖਾਲਿਸਤਾਨ ਦੀ ਹਮਾਇਤ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਹੋਈ ਹਿੰਸੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਇਹ ਪ੍ਰਦਰਸ਼ਨ 22 ਮਾਰਚ 2023 ਨੂੰ ਕੀਤਾ ਗਿਆ ਸੀ।
NIA ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਸਾਲ ਅਪ੍ਰੈਲ 25 ਨੂੰ NIA ਨੇ ਪੂਰੀ ਜਾਂਚ ਦੇ ਬਾਅਦ ਦੇਸ਼ ਵਿਰੋਧੀ ਗਤਿਵਿਧੀਆਂ ਵਿੱਚ ਉਸ ਦੀ ਭੂਮਿਕਾ ਦੀ ਤਸਦੀਕ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਗਾਬਾ ਖਿਲਾਫ ਪਹਿਲਾਂ ਤੋਂ ਹੀ ਲੁੱਕ ਆਊਟ ਸਰਕੂਲਰ ਜਾਰੀ ਸ । ਇਸੇ ਵਜ੍ਹਾ ਨਾਲ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਲੰਡਨ ਤੋਂ ਪਾਕਿਸਤਾਨ ਆਇਆ ਸੀ ਅਤੇ ਅਟਾਰੀ ਬਾਰਡਰ ਤੋਂ ਭਾਰਤ ਵਿੱਚ ਦਾਖਲ ਹੋ ਰਿਹਾ ਸੀ। ਦਸਤਾਵੇਜ਼ ਦੀ ਜਾਂਚ ਦੌਰਾਨ ਕਸਟਮ ਨੇ ਉਸ ਨੂੰ ਹਿਰਾਸਤ ਵਿੱਚ ਲਿਆ।
ਇੰਦਰਪਾਲ ਸਿੰਘ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ ਅਤੇ ਉਸ ਨੂੰ ਦੇਸ਼ ਨਾ ਛੱਡਣ ਦੀ ਹਦਾਇਤ ਦਿੱਤੀ ਗਈ ਹੈ। ਜਾਂਚ ਦੇ ਦੌਰਾਨ ਹੀ NIA ਨੇ ਉਸ ਦਾ ਮੋਬਾਈਲ ਜ਼ਬਤ ਕੀਤਾ ਸੀ। ਘਟਨਾ ਵਿੱਚ ਕਈ ਇਤਰਾਜ਼ਯੋਗ ਵੀਡੀਓ ਅਤੇ ਫੋਟੋ ਸਮੇਤ ਡੇਟਾ ਦੀ ਵੀ ਜਾਂਚ ਕੀਤੀ ਗਈ। ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਲੰਡਨ ਵਿੱਚ ਵੀ ਹਮਲਿਆਂ ਦੀ ਸਾਜਿਸ਼ ਰਚੀ ਗਈ ਸੀ।
ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੌਜੂਦਾ MP ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿੱਚ ਇੰਦਰ ਪ੍ਰਤਾਪ ਸਿੰਘ ਗਾਬਾ ਦਾ ਨਾਂ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ – ਬਰਗਾੜੀ ਬੇਅਦਬੀ ਮਾਮਲੇ ‘ਚ ਮਾਨ ਸਰਕਾਰ ਵੱਲੋਂ ਸੌਦਾ ਸਾਧ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ!