ਬੰਗਾ : ਬੰਗਾ ਵਿੱਚ ਅੱਜ ਇਕ ਤੇਜ਼ ਰਫ਼ਤਾਰ ਬੱਸ ਕੰਧ ਵਿੱਚ ਟਕਰਾਅ ਗਈ ਜਿਸ ਕਰਕੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਲਾਂਕਿ, ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਪ੍ਰਾਈਵੇਟ ਬੱਸ ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਜਦੋਂ  ਬੱਸ ਬੰਗਾ ਨਜ਼ਦੀਕ  ਗੁਰਦੁਆਰਾ ਚਰਨ ਕੰਵਲ ਸਾਹਿਬ ਕੋਲ ਪੁੱਜੀ ਤਾਂ ਬੱਸ ਤੇਜ਼ ਰਫ਼ਤਾਰ ਹੋਣ ਕਰਕੇ ਪਹਿਲਾਂ ਤਾਂ ਸੜਕ ਦੇ ਬਣੇ ਡਿਵਾਇਡਰ ਤੋਂ ਬਾਅਦ ਫੁੱਟਪਾਥ ਉੱਤੇ ਬਣੀ ਦੁਕਾਨ ਵਿੱਚ ਜਾ ਵੜੀ। ਬੱਸ ਵਿੱਚ 18 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ।

 

ਸਵਾਰੀਆਂ ਨੂੰ ਮੌਕੇ ਉੱਤੇ ਲੋਕਾਂ ਨੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬੰਗਾ ਦਾਖਲ ਕਰਵਾਈਆ ਗਿਆ ਹੈ। ਗੰਭੀਰ ਜ਼ਖਮੀ ਮਰੀਜ਼ਾਂ ਨੂੰ ਨਵਾਂ ਸ਼ਹਿਰ ਅਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋਣ ਤੋ ਬਾਅਦ ਬੱਸ ਡਰਾਈਵਰ ਕਾਲਾ ਮੌਕੇ ਤੋਂ ਫਰਾਰ ਹੋ ਗਿਆ।