ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ‘ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੈ। ਬੀਤੇ ਦਿਨ ਆਪ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਭਰੋਸਗੀ ਮਤਾ ਪਾਸ ਹੋ ਗਿਆ। ਸੰਧਵਾ ਨੇ ਕਿਹਾ ਕਿ 93 ਵਿਧਾਇਕਾਂ ਨੇ ਹੱਕ ‘ਚ ਵੋਟ ਦਿੱਤੀ ਹੈ। ਜਦਕਿ ਖਹਿਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਪ ਦੇ ਵਿਧਾਇਕ ਤਾਂ 92 ਨੇ ਫੇਰ 93 ਨੇ ਕਿਦਾਂ ਹੱਕ ‘ਚ ਵੋਟ ਪਾਈ।ਅਕਾਲੀ-ਬਸਪਾ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਸੰਧਵਾ ਨੇ ਉਨ੍ਹਾਂ ਦਾ ਨਾਮ ਪਾਸ ਕੀਤੇ ਭਰੋਸੇ ਵਿੱਚ ਸ਼ਾਮਲ ਕੀਤਾ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, “ਅਕਾਲੀ-ਬਸਪਾ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਸਪੀਕਰ ਕੁਲਤਾਰ ਸੰਧਵਾਂ ਨੇ ਪਾਸ ਕੀਤੇ ਭਰੋਸੇ ਦੇ ਮਤੇ ਦੇ ਹੱਕ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ। ਭਗਵੰਤ ਮਾਨ ਸਰਕਾਰ ਇਹ ਉਸਦੇ ਪੱਖਪਾਤੀ ਰਵੱਈਏ ਅਤੇ ਝੂਠ ਬੋਲਣ ਦੀ ਉਸਦੀ ਯੋਗਤਾ ਨੂੰ ਦਰਸਾਉਂਦਾ ਹੈ। ਇੱਕ “ਝੂਠੇ” ਵੱਲੋਂ ਵਿਧਾਨ ਸਭਾ ਦੀ ਕਾਰਵਾਈ ਨਿਰਪੱਖਤਾ ਨਾਲ ਕਿਵੇਂ ਚਲਾਈ ਜਾ ਸਕਦੀ ਹੈ?”
Despite opposition by Sad-Bsp Mla’s @Sandhwan Speaker included their names in favour of motion of confidence passed by @BhagwantMann govt! This shows his partisan,partial attitude & his ability to Lie blatantly. How can proceedings of Vidhan Sabha be conducted fairly by a “Liar”? pic.twitter.com/2aYhLWUb5r
— Sukhpal Singh Khaira (@SukhpalKhaira) October 4, 2022
ਖਹਿਰਾ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ‘ਚ ਵਿਧਾਨ ਸਭਾ ਦੀ ਇੱਕ ਤਰਫਾ ਕਾਰਵਾਈ ਦੌਰਾਨ ਕੁਲਤਾਰ ਸੰਧਵਾਂ ਵਿਧਾਇਕ ਨੂੰ ਵਾਰ-ਵਾਰ ਬੇਨਤੀ ਕਰਦੇ ਰਹੇ ਕਿ ਉਹ ਆਪਣੇ ਆਚਰਣ ਨੂੰ ਭੁੱਲ ਕੇ ਚੇਅਰ ਦਾ ਸਤਿਕਾਰ ਕਰਨ ਅਤੇ ਉਸ ਦਾ ਚਾਲ-ਚਲਣ ਇੱਕ ਕਾਇਰ ਵਿਅਕਤੀ ਵਾਲਾ ਹੈ ਫੇਰ ਤੁਸੀਂ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦੇ ਹੋ? ਇੱਜ਼ਤ ਕਮਾਉਣ ਲਈ ਤੁਹਾਨੂੰ ਸਤਿਕਾਰ ਦੇਣਾ ਪੈਂਦਾ ਹੈ।”
During d one sided proceedings of VS last few days @Sandhwan repeatedly urged Mla’s to respect d Chair forgetting its his conduct that’ll bring respect to d Chair & his conduct is one of a chicken hearted person so how do you expect respect?To earn respect u have to give respect
— Sukhpal Singh Khaira (@SukhpalKhaira) October 4, 2022
ਦੱਸ ਦਈਏ ਕਿ ਲੰਘੇ ਕੱਲ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਖਹਿਰਾ ਨੇ ਕਿਹਾ ਸੀ ਕਿ ਸੰਧਵਾਂ ਖ਼ਿਲਾਫ਼ ਤਰਨ ਤਾਰਨ ਦੀ ਅਦਾਲਤ ਨੇ 17 ਸਤੰਬਰ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪੰਜਾਬ ਪੁਲੀਸ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕਰ ਰਹੀ। ਖਹਿਰਾ ਨੇ ਡੀਜੀਪੀ ਨੇ ਡੀਜੀਪੀ ਨੂੰ ਮੰਗ ਪੱਤਰ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਲ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਤਰਨ ਤਾਰਨ ਵਿਚ ਧਰਨਾ ਦਿੱਤਾ ਸੀ, ਜਿਸ ਸਬੰਧੀ ਤਰਨ ਤਾਰਨ ਪੁਲੀਸ ਨੇ 26 ਅਗਸਤ 2020 ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਦੀ ਸੁਣਵਾਈ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ, ਜਿੱਥੇ ਸੰਧਵਾਂ ਪੇਸ਼ ਨਹੀਂ ਹੋਏ। ਸੰਧਵਾਂ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ 29 ਸਤੰਬਰ 2022 ਨੂੰ ਰੱਦ ਕਰ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਜਿਸ ਕਰ ਕੇ ਸੰਧਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਖਹਿਰਾ ਨੇ ਕਿਹਾ ਕਿ ‘ਆਪ’ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਜਿਸ ਵੱਲੋਂ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾ ਖ਼ਿਲਾਫ਼ ਕੇਸ ਦਰਜ ਕਰ ਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ 9 ਅਕਤੂਬਰ ਨੂੰ ਲੱਖਾ ਸਿਧਾਣਾ ਵੱਲੋਂ ਪਿੰਡ ਮਹਿਰਾਜ ਵਿੱਚ ਕੀਤੇ ਜਾ ਰਹੇ ਇਕੱਠ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ।