Punjab

ਖਨੌਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਭਾਲਿਆ ਮੋਰਚਾ, ਇੱਕ ਹਫਤੇ ਲਈ ਦੇਣਗੇ ਧਰਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖਨੌਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਰਚਾ ਸੰਭਾਲਿਆ ਗਿਆ ਹੈ ਅਤੇ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਬਾਰਡਰ ਤੋੜ ਕੇ ਅੱਗੇ ਨਹੀਂ ਵਧਾਂਗੇ ਅਤੇ ਜਥੰਬੇਦੀ ਉੱਥੇ ਹੀ ਧਰਨਾ ਲਾ ਕੇ ਬੈਠ ਗਈ ਹੈ। ਅਗਲੇ ਸੱਤ ਦਿਨਾਂ ਤੱਕ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ‘ਤੇ ਬੈਠੀਆਂ ਰਹਿਣਗੀਆਂ। ਸੱਤ ਦਿਨ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕਰਕੇ ਸੰਗਰੂਰ ਦਾ ਖਨੌਰੀ ਬਾਰਡਰ ਸੀਲ ਕਰ ਦਿੱਤਾ ਹੈ। ਖਨੌਰੀ ਬਾਰਡਰ ‘ਤੇ ਵੱਡੇ -ਵੱਡੇ ਪੱਧਰ ਉੱਤੇ ਪੁਲਿਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਵੀ ਬੰਦ ਹੋ ਗਈ ਹੈ।