ਬਿਉਰੋ ਰਿਪੋਰਟ – ਕੈਪਟਨ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ED ਵੱਲੋਂ ਆਸ਼ੂ ਨੂੰ ਸੰਮਨ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਉਹ ਸਵੇਰ 10 ਵਜੇ ਜਲੰਧਰ ਵਿੱਚ ਈਡੀ ਦੇ ਦਫਤਰ ਪੇਸ਼ ਹੋਏ ਉਨ੍ਹਾਂ ਤੋਂ ਪੁੱਛ -ਗਿੱਛ ਕੀਤੀ ਜਾ ਰਹੀ ਹੈ। ਆਸ਼ੂ ‘ਤੇ ਇਲਜ਼ਾਮ ਹੈ ਕਿ ਉਹ ਜਦੋਂ ਖੁਰਾਕ ਮੰਤਰੀ ਸਨ ਤਾਂ ਟਰਾਂਸਪੋਰਟ ਟੈਂਡਰ ਅਤੇ ਫੂਡ ਸਪਲਾਈ ਨੂੰ ਲੈਕੇ ਵੱਡਾ ਘੁਟਾਲਾ ਹੋਇਆ ਸੀ। ਜਿਹੜੇ ਟਰੱਕ ਦੇ ਨੰਬਰ ਲਿਖਾਏ ਗਏ ਸਨ ਉਹ ਟੂ-ਵਹੀਲਰ ਦੇ ਨੰਬਰ ਨਿਕਲੇ ਸਨ। ਇਸ ਤੋਂ ਇਲਾਵਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਆਸ਼ੂ ਖਿਲਾਫ ਵੀ ਸਾਹਮਣੇ ਆਇਆ ਸੀ।
ਕੁਝ ਮਹੀਨਿਆਂ ਤੋਂ ਈਡੀ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ 16 ਥਾਵਾਂ ‘ਤੇ ਰੇਡ ਵੀ ਮਾਰੀ ਗਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਖਿਲਾਫ ਈਡੀ ਨੂੰ ਕਾਫੀ ਸਬੂਤ ਹੱਥ ਲੱਗੇ ਸਨ। ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਸੰਮਨ ਦੇ ਕੇ ਬੁਲਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਈਡੀ ਇਸ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਜਲਦ ਗ੍ਰਿਫਤਾਰ ਵੀ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਨੇ 16 ਅਗਸਤ 20022 ਨੂੰ ਫੂਡ ਘੁਟਾਲੇ ਨੂੰ ਲੈਕੇ ਆਸ਼ੂ ਖਿਲਾਫ ਕੇਸ ਰਜਿਸਟਰਡ ਕੀਤਾ ਗਿਆ ਸੀ, ਜਿਸ ਤੋਂ ਬਾਅਦ 22 ਅਗਸਤ 2022 ਨੂੰ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ। 7 ਮਹੀਨੇ ਤੱਕ ਆਸ਼ੂ ਜੇਲ੍ਹ ਵਿੱਚ ਰਹੇ ਸਨ ਅਤੇ ਫਿਰ ਜ਼ਮਾਨਤ ਤੇ ਬਾਹਰ ਆਏ। ਇਸੇ ਦੌਰਾਨ ਈਡੀ ਨੇ ਵੀ ਆਸ਼ੂ ਖਿਲਾਫ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ – ਨਾਬਾਲਿਗ ਡਰਾਇਵਰ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਮਾਪਿਆਂ ਨੂੰ ਹੋ ਸਕਦੀ ਜੇਲ੍ਹ ਤੇ ਜੁਰਮਾਨਾ