Punjab

“ਤੁਹਾਨੂੰ ਮਾਲਕ ਨਹੀਂ ਬਣਨ ਦੇਵਾਂਗੇ, ਸੇਵਾ ਕਰਨੀ ਪਵੇਗੀ”, ਗੁਰਪ੍ਰੀਤ ਸਿੰਘ ਰੰਧਾਵਾ ਦੀ ਸ਼੍ਰੋਮਣੀ ਕਮੇਟੀ ਦੇ ਸਟਾਫ ਨੂੰ ਅਪੀਲ ਜਾਂ ਤਾੜਨਾ !

‘ਦ ਖ਼ਾਲਸ ਬਿਊਰੋ :- ਅੱਜ ਹਲਕਾ ਫ਼ਤਿਹਗੜ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਨਵੇਂ ਬਣੇ ਅੰਤ੍ਰਿੰਮ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅੱਜ ਸ਼ਹੀਦਾਂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਿਹਗੜ ਸਾਹਿਬ ਨਤਮਸਤਕ ਹੋਏ।

ਉਨ੍ਹਾਂ ਨੇ ਕਿਹਾ ਕਿ ਇਹ ਅਲਾਕ ਵਾਲੇ ਗੁਰਸਿੱਖਾਂ ਦੇ ਹੱਥਾਂ ਦੇ ਨਾਲ ਮੈਨੂੰ ਇਹ ਸੇਵਾ ਮਿਲੀ ਹੈ। ਰੰਧਾਵਾ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਦਰ-ਘਰ ਦੀ ਬਤੌਰ ਅੰਤ੍ਰਿੰਗ ਕਮੇਟੀ ਮੈਂਬਰ ਦੀ ਸੇਵਾ ਬਖ਼ਸ਼ੀਸ਼ ਕੀਤੀ ਹੈ। ਉਨ੍ਹਾਂ ਨੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਹਿਤ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਪਾਵਨ ਪਵਿੱਤਰ ਧਰਤੀ ਤੋਂ ਵੱਡਮੁਲੀ ਸੇਵਾ ਦਾਸ ਨੂੰ ਮਿਲੀ ਹੋਈ ਹੈ।

ਉਨ੍ਹਾਂ ਨੇ ਫ਼ਤਿਹਗੜ ਸਾਹਿਬ ਦੇ ਸਾਰੇ ਹੀ ਗੁਰਸਿੱਖਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ 10 ਸਾਲ ਪਹਿਲਾਂ ਮਾਣ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਰਹੀ ਹੈ ਕਿ ਪੰਥਕ ਹਿੱਤਾਂ ਦੀ ਪਹਿਰੇਦਾਰੀ ਦੀ ਗੱਲ ਹੋਵੇ ਅਤੇ ਮੈਂ ਡੱਟ ਕੇ ਅਵਾਜ਼ ਬੁਲੰਦ ਕੀਤੀ। ਮੈਂ ਅਰਦਾਸ ਕਰਦਾ ਹਾਂ ਕਿ ਮੇਰੀ ਕੋਸ਼ੀਸ਼ ਰਹੇਗੀ ਕੀ ਜਿੰਨੇ ਵੀ ਪੰਥਕ ਮਸਲੇ ਹਨ, ਜਿਨ੍ਹਾਂ ਲਈ ਦੇਸ਼ਾਂ ਵਿਦੇਸ਼ਾਂ ‘ਚ ਸਿੱਖ ਸੰਗਤਾਂ ਚਿੰਤਤ ਹਨ, ਉਹਨਾਂ ਲਈ ਡਟ ਕੇ ਪਹਿਰੇਦਾਰੀ ਕਰ ਸਕਾਂ ਅਤੇ ਹਰ ਮੀਟਿੰਗ ਵਿੱਚ ਇਸ ਨਿਜ਼ਾਮ ਨੂੰ ਜਵਾਬ ਦੇਹ ਬਣਾਇਆ ਜਾਵੇ।

ਰੰਧਾਵਾ ਨੇ ਕਿਹਾ ਕਿ ਮੈਂ ਕਿਸੇ ਅਹੁਦੇ ਦੇ ਲਾਲਚ ਵਿੱਚ ਆ ਕੇ ਇਹ ਮਾਰਗ ਨਹੀਂ ਚੁਣਿਆ। ਪਿਛਲੇ ਦਿਨਾਂ ਤੋਂ ਵਿਦੇਸ਼ਾਂ ਵਿੱਚੋਂ ਮੈਨੂੰ ਉਨ੍ਹਾਂ ਗੁਰਸਿੱਖਾਂ ਦੇ ਫੋਨ ਆਏ ਜਿਨ੍ਹਾਂ ਦੇ ਪੰਥਕ ਪ੍ਰੰਪਰਾਵਾਂ ਵਿੱਚ ਹਿਰਦੇ ਰੋ ਰਹੇ ਹਨ। ਮੈਂ ਇੱਕ- ਇੱਕ ਕਰਕੇ ਇਹ ਸਾਰੇ ਮੁੱਦੇ ਸਾਹਮਣੇ ਲਿਆਵਾਂਗੇ। ਰੰਧਾਵਾ ਨੇ ਕਿਹਾ ਕਿ ਮੈਨੂੰ ਇਹ ਸੇਵਾ ਜਾਂ ਇੱਥੇ ਜਾਣ ਦੀ ਪ੍ਰੇਰਨਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦਿੱਤੀ ਹੈ, ਜੋ ਪੰਥ ਦਾ ਇੱਕ ਮਿਸ਼ਨ ਲੈ ਕੇ ਚੱਲੇ ਹਨ।

ਮੇਰੀ ਕੋਸ਼ਿਸ਼ ਰਹੇਗੀ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ 20 ਮੈਂਬਰ ਹਨ, ਇਨ੍ਹਾਂ ਨੂੰ ਲਾਮਬੰਦ ਕਰਕੇ ਇਲਾਕਿਆਂ ਵਿੱਚ ਕਮੇਟੀਆਂ ਬਣਾ ਕੇ ਇਹ ਲੜਾਈ ਪੂਰੀ ਤਕੜੀ ਹੋ ਕੇ ਲੜਾਂਗੇ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਕਦੇ ਵੀ ਤੁਹਾਨੂੰ ਇਕੱਲਾਪਣ ਦਾ ਅਹਿਸਾਸ ਨਹੀਂ ਕਰਾਵਾਂਗੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਸਟਾਫ ਨੂੰ ਕਿਹਾ ਕਿ ਚੰਗੇ ਕਰਮਾਂ ਦਾ ਅਸੀਂ ਅੱਗੇ ਹੋ ਕੇ ਸਹਿਯੋਗ ਦੇਵਾਂਗੇ ਅਤੇ ਜਿੱਥੇ ਮਾੜੇ ਕੰਮ ਕਰੋਗੇ, ਉੱਥੇ ਮੂਹਰੇ ਹੋ ਕੇ ਡਟ ਕੇ ਵਿਰੋਧ ਕਰਾਂਗੇ। ਇੱਥੇ ਅਸੀਂ ਤੁਹਾਨੂੰ ਮਾਲਕ ਨਹੀਂ ਬਣਨ ਦੇਵਾਂਗੇ, ਤੁਹਾਨੂੰ ਸੇਵਾ ਕਰਨੀ ਪਵੇਗੀ, ਪੰਥ ਦੇ ਮਸਲੇ ਹੱਲ ਕਰਨੇ ਪੈਣਗੇ।