Punjab

ਬਾਜੀਕੇ ਨੇ ਮਾਂ ਨੂੰ ਕੀਤਾ ਫੋਨ! ਕਿਹਾ ‘ਮੈਂ ਬਹੁਤ ਬਿਮਾਰ ਹਾਂ’!

ਬਿਉਰੋ ਰਿਪੋਰਟ : ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਭਗਵੰਤ ਸਿੰਘ ਉਰਫ ਬਾਜੀਕੇ ਦਾ ਇੱਕ ਆਈਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ‘ਦ ਖਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਡੀਓ ਵਿੱਚ ਉਹ ਆਪਣੀ ਮਾਂ ਨਾਲ ਗੱਲ ਕਰ ਰਿਹਾ ਹੈ ਜਿਸ ਵਿੱਚ ਉਸ ਨੇ ਜੇਲ੍ਹ ਪਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।

ਬਾਜੇਕੇ ਨੇ ਆਪਣੀ ਮਾਂ ਨਾਲ ਗੱਲਬਾਤ ਵਿੱਚ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਤਬੀਅਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ । ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਹੈ

ਸੀਐੱਮ ਮਾਨ ‘ਤੇ ਲਗਾਏ ਇਲਜ਼ਾਮ

ਆਡੀਓ ਵਿੱਚ ਪ੍ਰਧਾਨ ਮੰਤਰੀ ਬਾਜੀਕੇ ਬੋਲ ਰਿਹਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ । ਪਰ ਪੁਲਿਸ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਉਹ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਕਹਿ ਚੁੱਕਾ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇਗਾ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਜੇਕਰ ਜੇਲ੍ਹ ਵਿੱਚ ਉਸ ਨੂੰ ਕੁਝ ਵੀ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ। ਉਸ ਨੇ ਕਿਹਾ ਪਰਿਵਾਰ ਜੇਲ੍ਹ ਤੋਂ ਕਾਫੀ ਦੂਰ ਰਹਿੰਦਾ ਹੈ। ਪਰਿਵਾਰ ਦੇ ਕੋਲ ਇਨ੍ਹੇ ਪੈਸੇ ਨਹੀਂ ਹਨ ਕਿ ਉਹ ਮਿਲਣ ਆ ਸਕੇ । 2-2 ਮਹੀਨੇ ਪਰਿਵਾਰ ਨਾਲ ਗੱਲ ਨਹੀਂ ਕਰਨ ਦਿੰਦੇ ਹਨ ।

ਹਸਪਤਾਲ ਵਿੱਚ ਭਰਤੀ ਹੋਣ ਦੀ ਬੇਨਤੀ ਕੀਤੀ

ਆਡੀਓ ਵਿੱਚ ਪ੍ਰਧਾਨ ਮੰਤਰੀ ਬਾਜੀਕੇ ਨੇ ਮਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਉਸ ਦੀ ਤਬੀਅਤ ਖਰਾਬ ਹੋਣ ਬਾਰੇ ਕਈ ਵਾਰ ਦੱਸਿਆ ਗਿਆ ਹੈ । ਪ੍ਰਧਾਨ ਮੰਤਰੀ ਬਾਜੀਕੇ ਨੇ ਪੁਲਿਸ ਸੁਰੱਖਿਆ ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਉਣ ਨੂੰ ਵੀ ਕਿਹਾ ਗਿਆ ਹੈ । ਪਰ ਉਸ ਨੂੰ ਹਮੇਸ਼ਾ ਇੱਕ ਹੀ ਗੋਲੀ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ । ਭਾਵੇ ਸਿਰਦਰਦ ਹੋਵੇ ਜਾਂ ਫਿਰ ਢਿੱਡ ਦਰਦ । ਬਾਜੀਕੇ ਨੇ ਜੇਲ੍ਹ ਸੁਪਰੀਟੈਂਡੈਂਟ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ । ਹਾਲਾਂਕਿ ਇਹ ਆਡੀਓ ਕਦੋਂ ਦਾ ਹੈ ਇਸ ਦੀ ਪੁਸ਼ਟੀ ਨਹੀਂ ਹੋਈ ਹੈ।