ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief minister Bhagwant singh Mann) ਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal singh khaira) ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਸੰਗਰੂਰ ਵਿੱਚ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਸੀਐੱਮ ਮਾਨ ਨੇ ਕਿਹਾ ਖਹਿਰਾ ਦਲਵੀਰ ਗੋਲਡੀ ਦੇ ਪਾਰਟੀ ਬਦਲਣ ‘ਤੇ ਸਵਾਲ ਚੁੱਕ ਰਿਹਾ ਹੈ ਪਰ ਆਪ 6 ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਤੰਜ ਕੱਸ ਦੇ ਹੋਏ ਕਿਹਾ ਖਹਿਰਾ ਦੀ ਸਲਾਹ ਜਿਵੇਂ ਲਾਦੇਨ ਸ਼ਾਮ ਵੇਲੇ ਮੋਮਬਤੀਆਂ ਦਾ ਸ਼ਾਂਤੀ ਮਾਰਚ ਕੱਢ ਰਿਹਾ ਹੋਵੇ। ਮੈਂ ਹੈਰਾਨ ਹਾਂ ਇੰਨਾਂ ਚਿਰ ਮੁੜ ਤੋਂ ਕਾਂਗਰਸ ਵਿੱਚ ਕਿਵੇਂ ਕੱਟ ਗਿਆ ਹੈ, ਮੈਂ ਵਿਧਾਨ ਸਭਾ ਵਿੱਚ ਪੁੱਛਿਆ ਸੀ ਅੱਜ ਕੱਲ ਕਿਹੜੀਆਂ ਪਾਰਟੀ ਵਿੱਚ ਹੈ। ਪੰਜਾਬ ਵਿੱਚ ਅਜਿਹੇ ਤਿੰਨ ਚਾਰ ਅਜਿਹੇ ਹਨ ਜਿੰਨਾਂ ਨੂੰ ਸਵੇਰੇ ਡਰਾਈਵਰ ਤੋਂ ਪੁੱਛਣਾ ਪੈਂਦਾ ਹੈ ਕਿ ਅੱਜ ਕਿਹੜੀ ਪਾਰਟੀ ਵਿੱਚ ਹਨ। ਉਧਰ ਖਹਿਰਾ ਨੇ ਵੀ ਤਗੜਾ ਜਵਾਬ ਦਿੱਤਾ ।
‘ਆਪ ਕੋਲ 13 ਉਮੀਦਵਾਰ ਨਹੀਂ ਹਨ’
ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਕੋਲੋ ਪੁੱਛਿਆ ਕਿ ਤੁਸੀਂ 13 ਉਮੀਦਵਾਰ ਖੜੇ ਕੀਤੇ ਹਨ ਕਿਹੜਾ ਆਮ ਆਦਮੀ ਹੈ, 5 ਮੰਤਰੀ ਹਨ, 3 ਵਿਧਾਇਕ ਅਤੇ 3 ਤਿਤਲੀਆਂ ਹਨ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਦੂਜੀ ਪਾਟਰੀਆਂ ਤੋਂ ਚੁੱਕ ਕੇ ਲੈਕੇ ਆਉਂਦੇ ਹਨ। ਜਲੰਧਰ ਤੋਂ ਕਾਂਗਰਸ ਦਾ ਰਿੰਕੂ ਲਿਆਉਂਦਾ ਸੀ ਉਹ ਟਿਕਟ ਸਮੇਤ ਬੀਜੇਪੀ ਵਿੱਚ ਚਲਾ ਗਿਆ ਫਿਰ ਇਹ ਅਕਾਲੀ ਦਲ ਤੋਂ ਟੀਨੂੰ ਨੂੰ ਫੜ ਲੈ ਆਏ। ਫਰੀਦਕੋਟ ਤੋਂ ਗੁਰਪ੍ਰੀਤ ਜੀਪੀ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਨੂੰ ਲੈ ਆਏ ਹਨ। ਰੋਜ਼ ਕਹਿੰਦੇ ਹਨ ਕਾਂਗਰਸ ਮਾੜੀ,ਅਕਾਲੀ ਮਾੜੇ ਪਰ ਉਮੀਦਵਾਰ ਤੁਸੀਂ ਸਾਡੇ ਚੱਕੇ ਹੋਏ ਹਨ ।
‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’
ਸਰਦੂਲਗੜ੍ਹ ਵਿੱਚ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਸਾਨ ਬੀਜੇਪੀ ਨੂੰ ਵੜਨ ਨਹੀਂ ਦਿੰਦੇ, ਤੁਸੀਂ ਉਨ੍ਹਾਂ ਨੂੰ ਦਿੱਲੀ ਵਿੱਚ ਨਹੀਂ ਵੜਨ ਦਿੱਤਾ। ਹੁਣ ਸ਼ਿਕਾਇਤਾਂ ਕਰਦੇ ਫਿਰਦੇ ਹਨ, ਇਹ ਉਹ ਹੀ ਹਿਸਾਬ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਸੀਐੱਮ ਮਾਨ ਨੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਭਾਵੁਕ ਹੋਣ ‘ਤੇ ਤੰਜ ਕੱਸ ਦੇ ਹੋਏ ਕਿਹਾ ਸਾਰੇ ਪੰਜਾਬ ਦੇ ਅੱਥਰੂ ਕੱਢਾਕੇ, ਚਿੱਟੇ ਨਾਲ ਲਾਸ਼ਾਂ ਵਿੱਛਾ ਦਿੱਤੀਆਂ ਹੁਣ ਜਦੋਂ ਹਾਰ ਰਹੇ ਹੋ ਤਾਂ ਰੋਣਾ ਆ ਗਿਆ ਹੈ, ਇੰਨਾਂ ‘ਤੇ ਕੋਈ ਤਰਸ ਨਹੀਂ ਕਰਨਾ ਹਰ ਫਾਈਲ ਵਿੱਚ ਇੰਨਾਂ ਦੇ ਲੁੱਟਣ ਦੀ ਕਹਾਣੀ ਹੈ। ਮੁੱਖ ਮੰਤਰੀ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਰਿਜ਼ੋਰਟ ਸੁਖਵਿਲਾਸ ‘ਤੇ ਤੰਜ ਕੱਸ ਦੇ ਹੋਏ ਕਿਹਾ ਮੈਂ JCB ਮਸ਼ੀਨ ਦਾ ਕਲੱਚ ਦਬ ਕੇ ਇਸ ਦਾ ਉਦਘਾਟਨ ਕਰਾਗਾਂ। ਮੈਂ ਕਾਗਜ਼ ਤਿਆਰ ਕਰ ਲਏ ਹਨ,ਪੱਕੇ ਕੰਮ ਕਰਨਾ ਹੈ ।