ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੱਲੋਂ ਲੁਧਿਆਣਾ (Ludhiana) ਵਿੱਚ ਦਿੱਤੇ ਪੰਜਾਬ ਸਰਕਾਰ ਪ੍ਰਤੀ ਬਿਆਨ ਉੱਤੇ ਸਿਆਸਤ ਗਰਮਾ ਗਈ ਹੈ। ਅਮਿਤ ਸ਼ਾਹ ਨੇ ਕਿਹਾ ਸੀ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਆਦਾ ਲੰਬਾ ਨਹੀਂ ਚੱਲੇਗੀ, ਜਿਸ ਉੱਤੇ ਮੁੱਖ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਧਮਕੀਆਂ ਤੋਂ ਨਹੀਂ ਡਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਾਲੇ ਪੰਜਾਬ ਵਿੱਚ ਵੋਟਾਂ ਮੰਗਣ ਆਏ ਹਨ ਕਿ ਧਮਕੀਆਂ ਦੇਣ। ਉਨ੍ਹਾਂ ਕਿਹਾ ਕਿ ਕੀ ਤੁੁਹਾਡੇ ‘ਚ ਇੰਨੀ ਹਿੰਮਤ ਹੈ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਤੋੜ ਸਕੋ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 92 ਵਿਧਾਇਕ ਦਿੱਤੇ ਹਨ, ਅਸੀਂ ਕੋਈ ਪੈਸਾ ਵੰਡ ਕੇ ਸਰਕਾਰ ਨਹੀਂ ਬਣਾਈ ਹੈ। ਤਹਾਨੂੰ ਲਗਦਾ ਹੈ ਕਿ ਤੁਸੀਂ ਭਗਵੰਤ ਮਾਨ ਨੂੰ ਖਰੀਦ ਸਕਦੇ ਹੋ ਪਰ ਖਰਦਿਆ ਉਹ ਜਾਂਦਾ ਹੈ ਜੋ ਮੰਡੀ ‘ਚ ਹੋਵੇ ਅਸੀਂ ਵਿਕਾਊ ਨਹੀਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਅਜ਼ਾਦ ਕਰਵਾ ਕੇ ਦਿੱਤਾ, ਇਹ ਨਾ ਸੋਚ ਲੈਣਾ ਕਿ ਪੰਜਾਬੀਆਂ ਨੂੰ ਧਮਕੀ ਦੇ ਕੇ ਡਰਾ ਸਕਦੇ ਹੋ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਭਾਜਪਾ ਵਾਲੇ ਕਿਵੇਂ ਤੋੜ ਸਕਦੇ ਹਨ। ‘ਆਪ’ ਕੋਲ 92 ਸੀਟਾਂ ਹਨ। ਭਾਜਪਾ ਨੇ ਕਿੰਨੀ ਤਾਨਾਸ਼ਾਹੀ ਮਚਾਈ ਹੋਈ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬੀਆਂ ਕੋਲੋ ਪਿਆਰ ਨਾਲ ਸਭ ਕੁਝ ਲੈ ਸਕਦੇ ਹੋ। ਪਿਆਰ ਨਾਲ ਮੰਗ ਕੇ ਤੁਸੀਂ ਇਕ ਦੋ ਸੀਟਾਂ ਲੈ ਸਕਦੇ ਹੋ ਪਰ ਧਮਕੀ ਦੇ ਕੇ ਪੰਜਾਬੀਆਂ ਤੋਂ ਕੁੱਝ ਵੀ ਨਹੀਂ ਮਿਲਣਾ।
ਇਹ ਵੀ ਪੜ੍ਹੋ – ਮਦਨ ਮੋਹਣ ਮਿੱਤਲ ਮੁੜ ਬਦਲਣਗੇ ਪਾਰਟੀ, ਹੋਵੇਗੀ ਘਰ ਵਾਪਸੀ