Sports

ਮਹਿਲਾ ਕ੍ਰਿਕਟ ਟੀਮ ਨੂੰ ਹੁਣ ਪੁਰਸ਼ਾ ਦੇ ਬਰਾਬਰ ਮਿਲੇਗੀ ਡੱਬਲ ਫੀਸ

Indian women cricket team will get equal fees

ਬਿਊਰੋ ਰਿਪੋਰਟ : ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ 27 ਅਕਤੂਬਰ ਦਾ ਦਿਨ ਇਤਿਹਾਸ ਬਣ ਗਿਆ ਹੈ। BCCI ਨੇ ਫੈਸਲਾ ਕੀਤਾ ਹੈ ਕਿ ਹੁਣ ਭਾਰਤੀ ਮਹਿਲਾ ਕ੍ਰਿਕਟ ਨੂੰ ਪੁਰਸ਼ ਟੀਮ ਦੇ ਬਰਾਬਰ ਹੀ ਮੈਚ ਦੀ ਫੀਸ ਦਿੱਤੀ ਜਾਵੇਗੀ। BCCI ਦੇ ਸਕੱਤਰ ਨੇ ਕਿਹਾ ਮੈਂ ਵਾਅਦਾ ਕੀਤਾ ਸੀ ਕਿ BCCI ਮਹਿਲਾ ਅਤੇ ਪੁਰਸ਼ ਟੀਮ ਨੂੰ ਬਰਾਬਰ ਦੀ ਮੈਚ ਫੀਸ ਦੇਵੇਗੀ । ਉਸੇ ਦਿਸ਼ਾ ਵਿੱਚ ਇਹ ਚੁੱਕਿਆ ਹੋਇਆ ਕਦਮ ਹੈ । ਹੁਣ BCCI ਦੀ ਸੈਂਟਰਲ ਕਾਂਟਰੈਕਟ ਲਿਸਟ ਵਿੱਚ ਸ਼ਾਮਲ ਮਹਿਲਾ ਕ੍ਰਿਕਟ ਟੀਮ ਨੂੰ ਪੁਰਸ਼ਾ ਦੇ ਬਰਾਬਰ ਹੀ ਮੈਚ ਫੀਸ ਮਿਲੇਗੀ । ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ BCCI ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਅਤੇ ਕਿਹਾ ਹੈ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਮਹਿਲਾਵਾਂ ਕ੍ਰਿਕਟ ਵਿੱਚ ਆਉਣਗੀਆਂ ।

ਹੁਣ ਇੰਨੀ ਮਿਲੇਗੀ ਫੀਸ

ਫਿਲਹਾਲ ਸੈਂਟਰਲ ਕਾਂਟਰੈਕਟ ਸਿਸਟਮ ਦੇ ਮੁਤਾਬਿਕ ਮਹਿਲਾ ਕ੍ਰਿਕਟ ਟੀਮ ਦੇ ਖਿਲਾਡੀਆਂ ਨੂੰ ਟੈਸਟ ਮੈਚ ਦੇ ਲਈ 4 ਲੱਖ ਰੁਪਏ ਮਿਲ ਦੇ ਹਨ। ਜਦਕਿ ਵੰਨਡੇ ਅਤੇ ਟੀ-20 ਦੇ ਲਈ 1 ਲੱਖ ਰੁਪਏ ਦੀ ਫੀਸ ਮਿਲ ਦੀ ਸੀ ।ਨਵੇਂ ਕਾਂਟਰੈਕਟ ਦੇ ਮੁਤਾਬਿਕ ਹੁਣ ਇੱਕ ਟੈਸਟ ਦੇ ਲਈ 15 ਲੱਖ ਰੁਪਏ ਮਿਲਣਗੇ ਜਦਕਿ ਵੰਨਡੇ ਲਈ 6 ਲੱਖ ਅਤੇ ਟੀ-20 ਲਈ 3 ਲੱਖ ਮਿਲਣਗੇ ।

ਪਰ ਇਸ ਮਾਮਲੇ ਵਿੱਚ ਬਰਾਬਰੀ ਨਹੀਂ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਭਾਵੇ ਮੈਚ ਫੀਸ ਹੁਣ ਪੁਰਸ਼ਾਂ ਦੇ ਬਰਾਬਰ ਮਿਲੇਗੀ ਪਰ ਇੱਕ ਮਾਮਲੇ ਵਿੱਚ ਹੁਣ ਵੀ ਦੋਵਾਂ ਦੇ ਵਿਚਾਲੇ ਅੰਤਰ ਰਹੇਗਾ। ਸਾਲਾਨਾ ਸੈਂਟਰਲ ਕੰਟਰੈਕਟ ਸਿਸਟਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਹੁਣ ਵੀ ਮਹਿਲਾ ਕ੍ਰਿਕਟ ਟੀਮ ਲਈ 3 ਕੈਟੇਗਰੀਆਂ ਰਹਿਣਗੀਆਂ। ਜਦਕਿ ਦੂਜੇ ਪਾਸੇ ਪੁਰਸ਼ ਕ੍ਰਿਕਟ ਟੀਮ ਲਈ 4 ਕੈਟੇਗਰੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ A ਗਰੇਡ ਮਹਿਲਾਵ ਕ੍ਰਿਕਟਰਾਂ ਨੂੰ ਜਿੰਨਾਂ ਪੈਸਾ ਮਿਲ ਦਾ ਹੈ ਉਸ ਤੋਂ ਵੀ ਘੱਟ C ਗਰੇਡ ਦੇ ਪੁਰਸ਼ ਕ੍ਰਿਕਟਾਂ ਨੂੰ ਮਿਲ ਦਾ ਹੈ । ਇੱਕ ਉਦਾਹਰਣ ਨਾਲ ਸਮਝਾਉਂਦੇ ਹਾਂ, ਮਹਿਲਾਵਾਂ ਵਿੱਚ A ਗਰੇਡ ਖਿਡਾਰੀ ਨੂੰ 50 ਲੱਖ ਮਿਲ ਦੇ ਹਨ ਜਦਕਿ ਜਿਹੜੇ ਪੁਰਸ਼ ਖਿਡਾਰੀ C ਗਰੇਡ ਵਿੱਚ ਆਉਂਦੇ ਹਨ ਉਨ੍ਹਾਂ ਨੂੰ 1 ਕਰੋੜ ਰੁਪਏ ਸਾਲਾਨਾ ਮਿਲ ਦੇ ਹਨ। ਜਿਹੜੀ ਮਹਿਲਾ ਕ੍ਰਿਕਟ ਖਿਡਾਰੀਆਂ B ਗਰੇਡ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ 30 ਲੱਖ ਜਦਕਿ C ਗਰੇਡ ਖਿਡਾਰੀਆਂ ਨੂੰ 10 ਰੁਪਏ ਸਾਲਾਨਾ ਮਿਲ ਦਾ ਹੈ। ਜਦਕਿ ਪੁਰਸ਼ਾ ਦੇ A+ ਕੈਟਾਗਰੀ ਦੇ ਖਿਡਾਰੀਆਂ ਨੂੰ 7 ਕਰੋੜ, A ਗਰੇਡ ਖਿਡਾਰੀਆਂ ਨੂੰ 5 ਕਰੋੜ, B ਗਰੇਡ ਦੇ ਖਿਡਾਰੀਆਂ ਨੂੰ 3 ਕਰੋੜ ਅਤੇ C ਗਰੇਡ ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਮਿਲ ਦੇ ਹਨ ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਬੋਰਡ ਨੇ ਮਹਿਲਾ ਕ੍ਰਿਕਟ ਟੀਮ ਨੂੰ ਪੁਰਸ਼ਾ ਦੇ ਬਰਾਬਰ ਫੀਸ ਦੇਣ ਦਾ ਐਲਾਨ ਕੀਤਾ ਸੀ । ਆਸਟ੍ਰਲੀਆ ਇਸ ‘ਤੇ ਕੰਮ ਕਰ ਰਿਹਾ ਹੈ,ਜਦਕਿ BCCI ਦੂਜਾ ਅਜਿਹਾ ਬੋਰਡ ਬਣ ਗਿਆ ਹੈ ਜਿਸ ਨੇ ਮਹਿਲਾਵਾਂ ਅਤੇ ਪੁਰਸ਼ਾ ਨੂੰ ਬਰਾਬਰ ਮੈਚ ਫੀਸ ਦੇਣ ਦਾ ਫੈਸਲਾ ਲਿਆ ਹੈ।