ਨਵੀਂ ਦਿੱਲੀ : ਭਾਰਤ ਵਿੱਚ ਬੀਬੀਸੀ ਨਿਊਜ਼ ਪੰਜਾਬੀ(BBC Punjabi) ਦਾ ਅਧਿਕਾਰਤ ਟਵਿੱਟਰ ਅਕਾਊਂਟ ਕਈ ਘੰਟਿਆਂ ਤੋਂ ਬਾਅਦ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ BBc Punjabi ਨੇ ਟਵੀਟ ਕਰਕੇ ਦਿੱਤੀ ਹੈ।
ਕਈ ਘੰਟਿਆਂ ਦੀ ਰੋਕ ਤੋਂ ਬਾਅਦ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਮੁੜ ਬਹਾਲ ਹੋ ਗਿਆ ਹੈ। ਮੰਗਲਵਾਰ ਸਵੇਰ ਤੋਂ ਬੀਬੀਸੀ ਨਿਊਜ਼ ਪੰਜਾਬੀ ਦਾ ਖਾਤਾ ਖੋਲਣ ਉਪਰ ਅਕਾਉਂਟ ਵਿਦਹੈੱਲਡ ਲਿਖ ਕੇ ਆ ਰਿਹਾ ਸੀ, ਪਰ ਹੁਣ ਸਾਰਾ ਸਮੱਗਰੀ ਭਾਰਤ ਵਿੱਚ ਵੀ ਦੇਖੀ ਜਾ ਸਕਦੀ ਹੈ।
FULL STORY: https://t.co/zAKDXeLOim#AmritpalSingh #Twitter pic.twitter.com/IU5XMAB7wm— BBC News Punjabi (@bbcnewspunjabi) March 28, 2023
ਬੀਬੀਸੀ ਪੰਜਾਬੀ ਨੇ ਟਵੀਟ ਕਰਦਿਆਂ ਕਿਹਾ ਕਿ ਕਈ ਘੰਟਿਆਂ ਦੀ ਰੋਕ ਤੋਂ ਬਾਅਦ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਮੁੜ ਬਹਾਲ ਹੋ ਗਿਆ ਹੈ। ਮੰਗਲਵਾਰ ਸਵੇਰ ਤੋਂ ਬੀਬੀਸੀ ਨਿਊਜ਼ ਪੰਜਾਬੀ ਦਾ ਖਾਤਾ ਖੋਲਣ ਉਪਰ ਅਕਾਉਂਟ ਵਿਦਹੈੱਲਡ ਲਿਖ ਕੇ ਆ ਰਿਹਾ ਸੀ, ਪਰ ਹੁਣ ਸਾਰਾ ਸਮੱਗਰੀ ਭਾਰਤ ਵਿੱਚ ਵੀ ਦੇਖੀ ਜਾ ਸਕਦੀ ਹੈ। ਦੱਸ ਦਈਏ ਕਿ ਅੱਜ ਸਵੇਰੇ ਭਾਰਤ ਵਿੱਚ ਬੀਬੀਸੀ ਨਿਊਜ਼ ਪੰਜਾਬੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ।
ਹਾਲਾਂਕਿ ਬੀਬੀਸੀ ਨੇ ਤਾਜ਼ਾ ਘਟਨਾਕ੍ਰਮ ‘ਤੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਸੀ ਪਰ ਜਾਣਕਾਰੀ ਮੁਤਾਬਿਕ ਬੀਬੀਸੀ ਨੇ ਟਵਿੱਟਰ ਅਕਾਉਂਟ ਬੰਦ ਕਰਨ ਪਿੱਛੇ ਭਾਰਤ ਸਰਕਾਰ ਤੋਂ ਈਮੇਲ ਜ਼ਰੀਏ ਪੁੱਛਿਆ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਕਾਰਨ ਜਨਤਕ ਕਰ ਦਿੱਤੇ ਜਾਣਗੇ। ਦੂਜੇ ਪਾਸੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਟਵਿੱਟਰ ਉੱਤੇ ਪਾਣੀ ਰਾਏ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ‘ਤੇ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਸੂਬੇ ਵਿੱਚ ਕਈ ਪੱਤਰਕਾਰਾਂ ਦੇ ਅਧਿਕਾਰਤ ਟਵਿੱਟਰ ਹੈਂਡਲ ਵੀ ਰੋਕ ਦਿੱਤੇ ਗਏ ਹਨ।