‘ਦ ਖ਼ਾਲਸ ਬਿਊਰੋ :- ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਰਕਾਰੀ ਗੱਡੀ ਜਾਂ ਸਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਗਿੱਲ ਨੇ ਕਿਹਾ ਕਿ ਉਹ ਵੀਆਈਪੀ ਕਲਚਰ ਦੇ ਖ਼ਿਲਾਫ਼ ਹਨ। ਉਹ ਇਨ੍ਹੀਂ ਦਿਨੀਂ ਆਪਣੀ ਵੈਗਨ ਆਰ ਕਾਰ ਵਿੱਚ ਬਿਨਾਂ ਕਿਸੇ ਸੁਰੱਖਿਆ ਦੇ ਘੁੰਮਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਰਕਾਰੀ ਗੱਡੀ ਤੇ ਸਕਿਓਰਿਟੀ ਲਈ ਫੋਨ ਆਇਆ ਸੀ, ਪਰ ਮੈਂ ਉਸ ਤੋਂ ਇਨਕਾਰ ਕਰ ਦਿੱਤਾ।
![](https://khalastv.com/wp-content/uploads/2022/03/gill.png)