International

“ਦਸਤਾਰ” ਬਣੀ ਅਮਰੀਕਾ ਦੀ ਫ਼ੌਜੀ ਵਰਦੀ ਦਾ ਹਿੱਸਾ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਵਸਦੇ ਇੱਕ ਪੰਜਾਬੀ ਪਰਿਵਾਰ ਦੇ ਫ਼ਰਜੰਦ ਸੁਖਬੀਰ ਸਿੰਘ ਤੂਰ, ਇਤਿਹਾਸ ਵਿੱਚ ਪਹਿਲੇ ਦਸਤਾਰਧਾਰੀ ਅਮਰੀਕੀ ਸਮੁੰਦਰੀ ਕਪਤਾਨ ਬਣ ਗਏ ਹਨ।ਕੈਪਟਨ ਤੂਰ ਪੰਜ ਸਾਲਾਂ ਤੋਂ ਯੂਐਸਐਮਸੀ ਯੁਨਾਇਟਿਡ ਸਟੇਟਸ ਮੈਰਾਨੇ ਕੋਰ  ਦੇ ਮੈਂਬਰ ਹਨ। ਕਾਫ਼ੀ ਸੰਘਰਸ਼ ਤੇ ਕਈ ਪਟੀਸ਼ਨਾਂ ਤੋਂ ਬਾਅਦ, ਆਖਿਰਕਾਰ ਕੋਰ ਨੇ ਅੰਤ ਉਹਨਾਂ ਨੂੰ ਆਪਣੀ ਰੋਜ਼ਾਨਾ ਵਰਦੀ ਦੇ ਨਾਲ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ ਹੈ। ਅਮਰੀਕੀ ਮਰੀਨ ਕੋਰ ਦੇ 246 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਅਕਤੀ ਨੂੰ ਅਜਿਹੀ ਰਿਆਇਤ ਦਿੱਤੀ ਗਈ ਹੋਵੇ।

ਹਾਲਾਂਕਿ ਇਸ ਰਿਆਇਤ ਦੇ ਬਾਵਜੂਦ ਕੁਝ ਸ਼ਰਤਾਂ ਵੀ ਰਖੀਆਂ ਗਈਆਂ ਹਨ,ਜਿਵੇਂ ਕਿ  ਲੜਾਈ ਦੀਆਂ ਸਥਿਤੀਆਂ ਵਿੱਚ ਜਾਂ ਸਿਖਲਾਈ ਅਭਿਆਸਾਂ ਦੌਰਾਨ ਦਸਤਾਰ ਪਹਿਨਣ ਤੇ ਮਨਾਹੀ ਹੋਵੇਗੀ।

ਵਾਸ਼ਿੰਗਟਨ ਵਿੱਚ ਜਨਮੇ ਤੂਰ  ਦਾ ਪਾਲਣ-ਪੋਸ਼ਣ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਹੋਇਆ । ਉਸਨੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਯੂਐਸਐਮਸੀ ਵਿੱਚ ਸ਼ਾਮਲ ਹੋਣ ਦਾ ਆਪਣਾ ਮਨ ਬਣਾ ਲਿਆ ਸੀ ਅਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਫੌਜੀ ਇਤਿਹਾਸ ਵਿੱਚ ਡਿਗਰੀ ਪ੍ਰਾਪਤ ਕੀਤੀ।ਸ਼ੁਰੂ ‘ਚ ਹੀ ਤੂਰ ਨੂੰ ਸਿੱਖ ਹੋਣ ਦੀ ਕੁਰਬਾਨੀ ਵੀ ਦੇਣੀ ਪਈ ਸੀ ਅਤੇ 2019 ਵਿੱਚ ਲੈਫਟੀਨੇਟ ਹੁੰਦਿਆਂ ਉਸਨੇ ਆਪਣੇ ਸਿੱਖੀ ਕਕਾਰ ਪਹਿਨਣ ਲਈ ਅਰਜ਼ੀ ਦਿੱਤੀ ਸੀ ਤੇ ਇੱਥੇ ਪਹਿਲੀ ਵਾਰ ਹੋਇਆ,ਜਦੋਂ ਕਿਸੇ ਨੂੰ ਦਸਤਾਰ ਸਜਾਉਣ ਦੀ ਪ੍ਰਵਾਨਗੀ ਮਿਲੀ ਹੋਵੇ।