Punjab

ਸਕੂਲ ਵੈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ !

ਬਿਊਰੋ ਰਿਪੋਰਟ : ਬਠਿੰਡਾ ਦੇ ਗੋਨਿਯਾਨਾ ਰੋਡ ‘ਤੇ ਸਕੂਲ ਵੈਨ ਅਤੇ ਕੈਂਟਰ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾਂ ਖਤਰਨਾਕ ਸੀ ਵੈਨ ਦੇ ਪਰਖੱਚੇ ਉੱਡ ਗਏ । ਹਾਦਸਾ ਆਹਮੋ-ਸਾਹਮਣੇ ਹੋਇਆ, ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲਬਰਬਾਦ ਹੋ ਗਿਆ । ਹਾਦਸੇ ਵਿੱਚ 11 ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਸੀ । ਲੋਕਾਂ ਦੀ ਮਦਦ ਦੇ ਨਾਲ ਸਾਰੇ ਬੱਚਿਆਂ ਨੂੰ ਬਠਿੰਡਾ ਦੇ ਗੋਨਿਆਨਾ ਮੰਡੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਬੱਚਿਆਂ ਦੇ ਮਾਪਿਆਂ ਨੂੰ ਇਤਲਾਹ ਕੀਤੀ ਗਈ।

ਰਾਹਤ ਦੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਉਨ੍ਹਾਂ ਦਾ ਹਸਤਪਾਲ ਵਿੱਚ ਇਲਾਜ ਚੱਲ ਰਿਹਾ ਹੈ,ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਦੇਰ ਰੱਖ ਕੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ । ਪਰ ਪੁਲਿਸ ਹਾਦਸੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ । ਹਾਦਸੇ ਦੇ ਪਿੱਛੇ ਦੀ ਵਜ੍ਹਾ ਕੀ ਸੀ ? ਕੀ ਸਕੂਲ ਵੈਨ ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਵੈਨ ਚੱਲਾ ਰਿਹਾ ਸੀ ਜਾਂ ਫਿਰ ਕੈਂਟਰ ਨੇ ਲਾਪਰਵਾਈ ਦੇ ਨਾਲ ਵੈਨ ਨੂੰ ਠੋਕਿਆ। ਪੁਲਿਸ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ । ਪੁਲਿਸ ਨੇ ਬੱਚਿਆਂ ਤੋਂ ਵੀ ਪੁੱਛ-ਗਿੱਛ ਕਰਕੇ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ । ਮੌਕੇ ‘ਤੇ ਪਹੁੰਚੀ ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਤਾਂਕਿ ਪਤਾ ਚੱਲ ਸਕੇ ਕਿ ਹਾਦਸੇ ਦੀ ਵਜ੍ਹਾ ਕੀ ਹੈ ? ਕਿਸ ਦੀ ਲਾਪਰਵਾਈ ਦੀ ਵਜ੍ਹਾ ਕਰਕੇ ਆਹਮੋ-ਸਾਹਮਣੇ ਸਕੂਲ ਵੈਨ ਅਤੇ ਕੈਂਟਰ ਟਕਰਾਇਆ । ਜਿਸ ਤਰ੍ਹਾਂ ਟੱਕਰ ਹੋਈ ਹੈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ । ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਦੋਵਾ ਡਰਾਈਵਰਾਂ ਨੂੰ ਫੜ ਲਿਆ ਹੈ ਅਤੇ ਜਿਸ ਦਾ ਵੀ ਦੋਸ਼ ਹੋਵੇਗਾ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।