Punjab

ਪੰਜਾਬ ਪੁਲਿਸ ਦਾ ਵੱਡਾ ਆਪਰੇਸ਼ਨ !

 

ਬਿਊਰੋ ਰਿਪੋਰਟ : ਬਠਿੰਡਾ ਸਥਿਤ ਤਲਵੰਡੀ ਸਾਬੋ ਵਿੱਚ ਦੁਪਹਿਰ ਵੇਲੇ ਗੈਂਗਸਟਰਾਂ ਅਤੇ CIA ਦੀ ਟੀਮ ਵਿੱਚ ਮੁੱਠਭੇੜ ਹੋ ਗਈ । ਮੁੱਠਭੇੜ ਦੇ ਦੌਰਾਨ ਇੱਕ ਗੈਂਗਸਟਰ ਜਖ਼ਮੀ ਹੋ ਗਿਆ ਜਦਕਿ ਇੱਕ ਗੈਂਗਸਟਰ ਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ । ਜਖ਼ਮੀ ਗੈਂਗਸਟਰ ਨੂੰ ਪੁਲਿਸ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਇਆ ਗਿਆ । ਇਹ ਮੁੱਠਭੇੜ ਕਿਸ ਗੱਲ ਨੂੰ ਲੈਕੇ ਹੋਈ ਹੈ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ । ਪਰ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਿਸੇ ਮਾਮਲੇ ਵਿੱਚ ਇਨ੍ਹਾਂ ਬਦਮਾਸ਼ਾ ਦੇ ਪਿੱਛੇ ਲੱਗੀ ਸੀ।

ਮਾਮਲੇ ਦਾ ਖੁਲਾਸਾ ਕਰਨਗੇ ਸੀਨੀਅਰ ਅਧਿਕਾਰੀ

ਤਲਵੰਡ ਸਾਬੋ ਦੇ ਇੱਕ ਪਿੰਡ ਦੇ ਕੋਲ ਪੁਲਿਸ ਨੇ ਗੈਂਗਸਟਰਾਂ ਨੂੰ ਘੇਰ ਲਿਆ । ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਭੇੜ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ,ਜਵਾਬੀ ਫਾਇਰਿੰਗ ਵਿੱਚ ਇੱਕ ਗੈਂਗਸਟਰ ਜਖ਼ਮੀ ਹੋ ਗਿਆ । ਜਿਸ ਦੀ ਟੰਗ ‘ਤੇ ਗੋਲੀਆਂ ਲੱਗੀਆਂ ਹਨ । DSP ਤਲਵੰਡੀ ਸਾਬੋ ਬੂਟਾ ਸਿਘ ਨੇ ਦੱਸਿਆ ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀ ਜਾਂਚ ਕਰਕੇ ਪੂਰਾ ਖੁਲਾਸਾ ਕਰਨਗੇ । ਜਖ਼ਮੀ ਗੈਂਗਸਟਰ ਨੂੰ ਬਠਿੰਡਾ ਦੀ CIA ਟੀਮ ਨੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਇਸ ਸਮੇਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਵੱਡੀ ਮਾਤਰਾ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।