Punjab

ਪੁਲਿਸ ਇੰਸਪੈਕਟਰ ਨਾਲ ਹੋਇਆ ਮਾੜਾ ! ਗੱਡੀ ਵਿੱਚੋਂ ਇਸ ਹਾਲ ‘ਚ ਮਿਲਿਆ !

ਬਿਉਰੋ ਰਿਪੋਰਟ : ਬਠਿੰਡਾ ਦੇ ਮਾਡਲ ਟਾਊਨ ਫੇਜ 11 ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ । ਪੁਲਿਸ ਇੰਸਪੈਕਟਰ ਦੀ ਲਾਸ਼ ਉਸ ਦੀ ਕਾਰ ਤੋਂ ਬਰਾਮਦ ਹੋਈ ਹੈ । ਇਹ ਹਾਦਸਾ ਹੈ ? ਜਾਂ ਕੁਝ ਹੋਰ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ । ਮ੍ਰਿਤਕ ਪੁਲਿਸ ਇੰਸਪੈਕਟਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਦੇ ਤੌਰ ‘ਤੇ ਹੋਈ ਹੈ । ਮੌਜੂਦਾ ਸਮੇਂ ਵਿੱਚ ਰਣਧੀਰ ਸਿੰਘ ਜਗਰਾਓਂ ਵਿੱਚ ਤਾਇਨਾਤ ਸੀ ।

ਘਟਨਾ ਦੇ ਬਾਅਦ ਇਲਾਕੇ ਵਿੱਚ ਅਲਰਟ ਕਰ ਦਿੱਤਾ ਗਿਆ ਹੈ । ਬਠਿੰਡਾ ਪੁਲਿਸ ਜਾਂਚ ਦੇ ਲਈ ਮੌਕੇ ‘ਤੇ ਪਹੁੰਚ ਗਈ ਹੈ । ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ।

ਫਾਰੈਂਸਿਕ ਟੀਮ ਜਾਂਚ ਲਈ ਪਹੁੰਚੀ

ਘਟਨਾ ਦੀ ਜਾਂਚ ਦੇ ਲਈ ਫਾਰੈਂਸਿਕ ਟੀਮ ਵੀ ਪਹੁੰਚ ਗਈ ਹੈ । ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਜਿਵੇਂ ਹੀ ਇਸ ਇਤਲਾਹ ਮਿਲੀ ਉਹ ਮੌਕੇ ‘ਤੇ ਪਹੁੰਚੇ ਪੁਲਿਸ ਇੰਸਪੈਕਟਰ ਰਣਧੀਰ ਸਿੰਘ ਦੀ ਗੋਲੀ ਲੱਗਨ ਕਰਕੇ ਮੌਤ ਹੋਈ ਹੈ । ਇਹ ਹਾਦਸਾ ਸੀ ਜਾਂ ਖੁਦਕੁਸ਼ੀ ਇਸ ਮਾਮਲੇ ਦੀ ਹੁਣ ਵੀ ਜਾਂਚ ਚੱਲ ਰਹੀ ਹੈ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਲਾਕੇ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ । ਜਿਸ ਤੋਂ ਪਤਾ ਚੱਲ ਸਕੇਗਾ ਕਿ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਦੀ ਮੌਤ ਲਈ ਆਖਿਰ ਕੌਣ ਜ਼ਿੰਮੇਵਾਰ ਹੈ । ਪੁਲਿਸ ਨੇ ਫੋਨ ਵੀ ਜਾਂਚ ਦੇ ਲਈ ਭੇਜ ਦਿੱਤਾ ਹੈ ।

ਘਰ ਦੇ ਕੋਲ ਹੀ ਖੜੀ ਸੀ ਕਾਰ

ਮਾਮਲੇ ਇਤਲਾਹ ਵੀਰਵਾਰ ਦੁਪਹਿਰ ਨੂੰ ਤਿੰਨ ਵਜੇ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ ਸੀ । ਮਾਡਲ ਟਾਉਨ ਫੇਜ 1 ਵਿੱਚ ਹੀ ਇੰਸਪੈਕਟਰ ਦੀ ਕੋਠੀ ਸੀ । ਉਸੇ ਦੇ ਕੋਲ ਕਾਰ ਵਿੱਚ ਇੰਸਪੈਕਟਰ ਦੀ ਲਾਸ਼ ਪਈ ਹੋਈ ਸੀ । ਜਾਂਚ ਦੇ ਲਈ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਇੰਸਪੈਕਟਰ ਦੀ ਮੌਤ ਹੋ ਚੁੱਕੀ ਸੀ।