Punjab

ਜੰਗਲ ਤੋਂ ਮਾੜੀ ਹਾਲਤ ਵਿੱਚ ਮਿਲਿਆ ਨੌਜਵਾਨ ! ਪੁਲਿਸ ਨੂੰ ਮਿਲੇ ਅਹਿਮ ਸਬੂਤ !

ਬਠਿੰਡਾ : ਬਠਿੰਡਾ ਦੇ ਪਿੰਡ ਨਥਾਨਾ ਦੇ ਜੰਗਲ ਵਿੱਚ ਇੱਕ ਨੌਜਵਾਨ ਦੀ ਗਲੀ-ਸੜੀ ਹੋਈ ਲਾ ਸ਼ ਮਿਲੀ ਹੈ । ਉਸ ਦੇ ਨਜ਼ਦੀਕ ਇੱਕ ਮੋਬਾਈਲ ਫੋਨ ਅਤੇ ਇੰਜੈਕਸ਼ਨ ਮਿਲਿਆ ਹੈ,ਜਿਸ ਤੋਂ ਪਤਾ ਚੱਲ ਦਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਹੋ ਸਕਦਾ ਹੈ ਜਾਂ ਫਿਰ ਉਸ ਨੂੰ ਕਿਸੇ ਨੇ ਦਿੱਤਾ ਹੋਵੇ ਕਤਲ ਦੇ ਮਕਸਦ ਨਾਲ । ਮੌਕੇ ‘ਤੇ ਮਿਲੀ ਲਾਸ਼ ਤੋਂ ਲੱਗ ਦਾ ਹੈ ਕਿ ਉਸ ਦੀ ਮੌਤ ਨੂੰ ਕਾਫੀ ਦਿਨ ਹੋ ਚੁੱਕੇ ਸਨ ਕਿਉਂਕਿ ਲਾਸ਼ ਨੂੰ ਕੀੜੇ ਪੈ ਚੁੱਕੇ ਸਨ ਅਤੇ ਬਦਬੂ ਆ ਰਹੀ ਸੀ । ਕਿਸੇ ਰਾਹਗਿਰ ਨੂੰ ਪਤਾ ਚੱਲਿਆ ਤਾਂ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ । ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ,ਫੋਰੈਂਸਿਕ ਟੀਮ ਵੀ ਵਾਰਦਾਤ ਵਾਲੀ ਥਾਂ ਤੋਂ ਸਬੂਤ ਜੁਟਾਉਣ ਵਿੱਚ ਜੁਟ ਗਈ ਹੈ ,ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

15 ਦਿਨ ਪੁਰਾਣੀ ਲਾਸ਼

ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਜਿਸ ਹਾਲਤ ਵਿੱਚ ਲਾਸ਼ ਮਿਲੀ ਹੈ ਹੋ ਸਕਦਾ ਹੈ ਕਿ ਇਹ 15 ਦਿਨ ਤੋਂ ਜੰਗਲ ਵਿੱਚ ਪਈ ਹੋਵੇ,ਮੌਕੇ ਤੋਂ ਮਿਲੇ ਨਸ਼ੇ ਦੇ ਇੰਜੈਕਸ਼ਨਾਂ ਤੋਂ ਇਹ ਨਸ਼ੇ ਦੀ ਓਵਰ ਡੋਜ਼ ਦਾ ਮਾਮਲਾ ਲੱਗ ਹੈ ਪਰ ਕਤਲ ਦੀ ਵਾਰਦਾਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ । ਕਿਉਂਕਿ ਹੋ ਸਕਦਾ ਹੈ ਕਿਸੇ ਨੇ ਜੰਗਰ ਦਾ ਫਾਇਦਾ ਚੁੱਕ ਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਅਤੇ ਫਿਰ ਇੰਜੈਕਸ਼ਨ ਰੱਖ ਦਿੱਤੇ ਹੋਣ,ਹਾਲਾਂਕਿ ਹੁਣ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।

ਇੰਜੈਕਸ਼ਨ ਵਿੱਚ ਤਰਲ ਪ੍ਰਦਾਰਥ ਸੀ

ਲਾਸ਼ ਨੂੰ ਕੀੜੇ ਪੈ ਚੁੱਕੇ ਸਨ, ਚਮੜੀ ਗਲ ਚੁੱਕੀ ਸੀ ਅਤੇ ਦੂਰ-ਦੂਰ ਤੱਕ ਬਦਬੂ ਫੈਲ ਗਈ ਸੀ । ਲਾਸ਼ ਦੇ ਕੋਲ ਇੱਕ ਇੰਜੈਕਸ਼ਨ ਬਰਾਮਦ ਹੋਇਆ ਹੈ ਜਿਸ ਵਿੱਚ ਕੁਝ ਲਿਕਵਿਡ ਪਿਆ ਸੀ,ਸ਼ੁਰੂਆਤੀ ਜਾਂਚ ਵਿੱਚ ਇਹ ਚਿੱਟੇ ਦਾ ਇੰਜੈਕਸ਼ਨ ਲੱਗ ਰਿਹਾ ਹੈ। ਮ੍ਰਿਤਕ ਨੇ ਨੀਲੇ ਰੰਗ ਦੀ ਜੀਂਸ ਪਾਈ ਸੀ,ਬੂਟ ਅਤੇ ਟੀ-ਸ਼ਰਟ ਤੋਂ ਇਲਾਵਾ ਖੱਬੇ ਹੱਥ ਵਿੱਚ ਘੜੀ ਸੀ,ਹਲਕੇ ਬਰਾਊਨ ਰੰਗ ਦੀ ਬੈਲਟ ਪਾਈ ਹੋਈ ਸੀ । ਮ੍ਰਿਤਕ ਦੀ ਫਿਲਹਾਲ ਕੋਈ ਪਛਾਣ ਨਹੀਂ ਹੋ ਪਾਈ ਸੀ, ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ।