Punjab

ਚਾਈਨਾ ਡੋਰ ਨਾਲ ਬਜ਼ੁਰਗ ਦੀਆਂ ਉਂਗਲਾਂ ਦਾ ਹੋਇਆ ਇਹ ਹਾਲ ! ਧੌਣ ਵੀ ਹੋਈ ਬੁਰੀ ਤਰ੍ਹਾਂ ਜਖ਼ਮੀ !ਡਾਕਟਰਾਂ ਨੇ ਕੀਤਾ ਆਪਰੇਸ਼ਨ

china dore accident finger cutt

ਬਿਊਰੋ ਰਿਪੋਰਟ : ਚਾਈਨਾ ਡੋਰ ਦੇ ਖਿਲਾਫ਼ ਪੰਜਾਬ ਸਰਕਾਰ ਅਤੇ ਪੁਲਿਸ ਜਿੰਨੀ ਵੀ ਸਖਤੀ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਇਸ ਦਾ ਖੂਨੀ ਖੇਡ ਖਤਮ ਨਹੀਂ ਹੋ ਰਿਹਾ ਹੈ । DGP ਦੇ ਨਿਰਦੇਸ਼ਾਂ ‘ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਭਰ ਵਿੱਚ ਰੇਡ ਹੋਈ ਪਰ ਇਸ ਦਾ ਅਸਰ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆ ਰਿਹਾ ਹੈ। ਨਹੀਂ ਤਾਂ ਬਠਿੰਡਾ ਦੇ ਬਜ਼ੁਰਗ ਗੁਰਚਰਨ ਸਿੰਘ ਦਾ ਇਹ ਹਾਲ ਨਾ ਹੁੰਦਾ। ਚਾਇਨਾ ਡੋਰ ਨੇ ਉਨ੍ਹਾਂ ਦੀ ਇੱਕ ਉਂਗਲ ਦੇ 2 ਹਿੱਸੇ ਕਰ ਦਿੱਤੇ ਹਨ। ਸਿਰਫ਼ ਇੰਨਾਂ ਹੀ ਨਹੀਂ ਧੌਣੇ ‘ਤੇ ਗੰਭੀਰ ਜ਼ਖ਼ਮ ਦਿੱਤੇ ਹਨ । ਸਿਰ ‘ਤੇ ਟਾਂਕੇ ਵੀ ਆਏ ਹਨ। ਉਂਗਲ ਦੇ 2 ਹਿੱਸੇ ਹੋਣ ਦੀ ਵਜ੍ਹਾ ਕਰਕੇ ਗੁਰਚਰਨ ਸਿੰਘ ਦਾ ਇਨ੍ਹਾਂ ਬੁਰਾ ਹਾਲ ਹੋ ਗਿਆ ਕਿ ਡਾਕਟਰਾਂ ਨੇ ਉਨ੍ਹਾਂ ਦਾ ਆਪਰੇਸ਼ਨ ਕਰਨਾ ਪਿਆ ।

ਇਸ ਤਰ੍ਹਾਂ ਚਾਈਨਾ ਡੋਰ ਦਾ ਸ਼ਿਕਾਰ ਬਣੇ ਗੁਰਚਰਨ ਸਿੰਘ

ਬਠਿੰਡਾ ਦੇ ਪਰਸਰਾਮ ਨਗਰ ਵਿੱਚ ਰਹਿਣ ਵਾਲੇ ਗੁਰਚਰਨ ਸਿੰਘ ਆਪਣੇ ਸਕੂਟਰ ‘ਤੇ ਜਾ ਰਹੇ ਸਨ । ਜਿਵੇਂ ਹੀ ਉਹ ਬੀਬੀ ਵਾਲਾ ਚੌਕ ਪਹੁੰਚੇ ਅਚਾਨਕ ਚਾਇਨਾ ਡੋਰ ਉਨ੍ਹਾਂ ਦੇ ਧੌਣ ਵਿੱਚ ਫਸ ਗਈ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਸਕੂਟਰ ਰੋਕਿਆ ਅਤੇ ਚਾਇਨਾ ਡੋਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀਆਂ ਉਂਗਲਾਂ ਵਿੱਚ ਡੋਰ ਅੜ ਗਈ ਅਤੇ ਇੱਕ ਉਂਗਲ ਦੇ 2 ਹਿੱਸੇ ਹੋ ਗਏ । ਗੁਰਚਰਨ ਸਿੰਘ ਸੜਕੇ ਦੇ ਕਿਨਾਰੇ ਬੈਠ ਗਏ । ਕੁਝ ਨੌਜਵਾਨਾਂ ਨੇ ਗੁਰਚਰਨ ਸਿੰਘ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ । ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਉਂਗਲ ਦਾ ਆਪਰੇਸ਼ਨ ਕਰਕੇ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਗੁਰਚਰਨ ਸਿੰਘ ਦੀ ਧੌਣ ‘ਤੇ ਵੀ ਡੋਰ ਦੇ ਨਾਲ ਗੰਭੀਰ ਜ਼ਖ਼ਮ ਹੋਏ ਹਨ । ਉਨ੍ਹਾਂ ਦੇ ਸਿਰ ‘ਤੇ ਵੀ ਟਾਂਕੇ ਲਗਾਏ ਗਏ ਹਨ । ਗੁਰਚਰਨ ਸਿੰਘ ਮੌਤ ਦੇ ਮੂੰਹ ਤੋਂ ਵਾਪਸ ਆਏ ਹਨ । ਜੇਕਰ ਉਹ ਡੋਰ ਨੂੰ ਨਾ ਫੜ ਦੇ ਤਾਂ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਉਂਗਲ ਕੱਟੀ ਗਈ ਹੈ ਧੌਣ ਵੀ ਕੱਟ ਸਕਦੀ ਸੀ ।

ਵੱਡਾ ਸਵਾਲ ਇਹ ਹੈ ਕਿ ਜੋ ਬਜ਼ੁਰਗ ਗੁਰਚਰਨ ਸਿੰਘ ਦੇ ਨਾਲ ਹੋਇਆ ਇਸ ਦੇ ਲਈ ਸਿਰਫ਼ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ? ਜਾਂ ਉਹ ਲੋਕ ਵੀ ਜੋ ਬੈਨ ਦੇ ਬਾਵਜੂਦ ਇਸ ਨੂੰ ਆਨ ਲਾਈਨ ਵੇਚ ਰਹੇ ਹਨ ? ਜ਼ਿੰਮੇਵਾਰ ਤੋਂ ਉਹ ਲੋਕ ਵੀ ਨਹੀਂ ਭੱਜ ਸਕਦੇ ਜੋ ਚਾਇਨਾ ਡੋਰ ਖਰੀਦ ਕੇ ਪਤੰਗਾਂ ਉਡਾਉਣ ਦੇ ਚੱਕਰ ਵਿੱਚ ਲੋਕਾਂ ਦੀ ਜਾਨ ਨਾਲ ਖੇਡ ਹਨ । ਸੜਕਾਂ ‘ਤੇ ਚੱਲ ਦੀ ਫਿਰਦੀ ਮੌਤ ਨੂੰ ਰੋਕਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਸਾਡੀ ਵੀ ਹੈ । ਆਪਣੇ ਆਲੇ-ਦੁਆਲੇ ਜੇਕਰ ਤੁਸੀਂ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਨੂੰ ਵੇਖ ਦੇ ਹੋ ਤਾਂ ਉਸ ਨੂੰ ਜਾਗਰੂਰ ਕਰੋ । ਉਸ ਨੂੰ ਸਮਝਾਉ ਕਿ ਜੇਕਰ ਉਹ ਨਹੀਂ ਰੁਕਿਆ ਤਾਂ ਅਗਲਾ ਨੰਬਰ ਉਸ ਦਾ ਜਾਂ ਫਿਰ ਉਸ ਦੇ ਘਰ ਵਾਲਿਆਂ ਦਾ ਹੋ ਸਕਦਾ ਹੈ।